ਬਲਜੀਤ ਸਿੰਘ ਸੰਧੂ, ਸ਼ੇਰਪੁਰ : ਸਰਕਾਰੀ ਹਾਈ ਸਕੂਲ ਫਰਵਾਹੀ ਵਿਖੇ ਮੁੱਖ ਅਧਿਆਪਕ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਰੱਸਾਕਸ਼ੀ (ਲੜਕੀਆਂ) ਅੰਡਰ 14,17,19 ਮੁਕਾਬਲੇ ਕਰਵਾਏ ਗਏਜਿਸ ਵਿਚ ਜ਼ਿਲ੍ਹਾ ਸੰਗਰੂਰ ਦੇ 10 ਜ਼ੋਨਾਂ ਦੀਆਂ ਲਗਪਗ 30 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਕਨਵੀਨਰ ਜਗਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਾਰੇ ਮੁਕਾਬਲਿਆਂ ਵਿੱਚੋਂ ਅੰਡਰ 14 ਸਾਲ ਲੜਕੀਆਂ ਵਿਚੋਂ ਕਾਤਰੋਂ ਜ਼ੋਨ ਨੇ ਪਹਿਲਾਂ ਤੇ ਸੁਨਾਮ ਜ਼ੋਨ ਨੇ ਦੂਜਾ ਅਤੇ ਅੰਡਰ 17 ਸਾਲ ਕਾਤਰੋਂ ਜ਼ੋਨ ਪਹਿਲਾ ਤੇ ਦਿੜ੍ਹਬਾ ਜ਼ੋਨ ਦੂਜਾ ਅਤੇ ਅੰਡਰ 19 ਸਾਲ ਕਾਤਰੋਂ ਜ਼ੋਨ ਪਹਿਲਾ ਤੇ ਭੋਗੀਵਾਲ ਜ਼ੋਨ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ।

ਇਸ ਮੌਕੇ ਸਾਰੇ ਖਿਡਾਰੀਆਂ ਨੂੰ ਪੰਜਾਬ ਇੰਸਟਰਕਸ਼ਨ ਗਰੁੱਪ ਯੂ ਕੇ ਵੱਲੋਂ ਕਰੀਬ 300 ਬੱਚਿਆਂ ਨੂੰ ਕਿੱਟਾਂ ਭੇਟ ਕੀਤੀਆਂ ਗਈਆਂ।ਇਸ ਮੌਕੇ ਪਿੰਡ ਦੇ ਸਰਪੰਚ ਰਾਮਦਾਸ ਸਿੰਘ, ਨਵਜੀਤ ਸਿੰਘ ਡੀਪੀਈ, ਗੁਰਵਿੰਦਰ ਸਿੰਘ ਡੀਪੀਈ, ਦੇਵਇੰਦਰ ਸਿੰਘ ਪੀਟੀਆਈ, ਪ੍ਰਗਟ ਸਿੰਘ ਧਾਲੀਵਾਲ ਡੀਪੀਈ, ਲਖਵੀਰ ਸਿੰਘ, ਕੋਮਲਜੀਤ ਸਿੰਘ, ਹਰੀਸ਼ ਕੁਮਾਰ, ਸੰਦੀਪ ਕੌਰ, ਪਿ੍ਰਯੰਕਾ ਜਿੰਦਲ, ਮੋਨਿਕਾ ,ਪ੍ਰਰੀਆ ਅਤੇ ਮਾਸਟਰ ਬਲਜਿੰਦਰ ਸਿੰਘ ਫਰਵਾਹੀ ਮੌਜੂਦ ਸਨ। ਕਲੱਬ ਪ੍ਰਧਾਨ ਹਰਪਾਲ ਸਿੰਘ ਕਾਲਾ ਸਭਨਾਂ ਦਾ ਧੰਨਵਾਦ ਕੀਤਾ