ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸੈਨਿਕ ਅਕੈਡਮੀ ਫਤਿਹਗੜ੍ਹ ਗੰਢੂਆ ਵੱਲੋਂ ਨੌਜਵਾਨਾਂ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਸੇਵਾਮੁਕਤ ਕਮਿਸ਼ਨਰ ਐੱਸਆਰ ਲੱਧੜ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਵਿਸ਼ੇਸ਼ ਮਹਿਮਾਨ ਕੌਮਾਂਤਰੀ ਅਥਲੀਟ ਅੰਗਰੇਜ ਸਿੰਘ ਸਿੱਧੂ ਨੇ ਕੀਤੀ। ਇਸ ਖੇਡ ਸਮਾਰੋਹ ਦੌਰਾਨ 150 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਅਤੇ ਲੜਕੀਆਂ ਦੇ 400 ਮੀਟਰ ਦੌੜ ਮੁਕਾਬਲੇ 'ਚੋਂ ਕੁਲਦੀਪ ਕੌਰ ਨੇ ਪਹਿਲਾ, ਰਾਜ਼ੀ ਨੇ ਦੂਜਾ ਅਤੇ ਮਨਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਕਰਵਾਈ 1600 ਮੀਟਰ ਦੌੜ 'ਚੋਂ ਪਹਿਲਾ ਸਥਾਨ ਰੋਨਾਲਡੋ, ਦੂਜਾ ਸਥਾਨ ਨਵਦੀਪ ਸਿੰਘ ਤੇ ਤੀਜਾ ਸਥਾਨ ਅਰਸ਼ਦੀਪ ਸਿੰਘ ਨੇ ਹਾਸਲ ਕੀਤਾ। ਇਸ ਖੇਡ ਸਮਾਰੋਹ ਦੌਰਾਨ ਪੁੱਜੇ ਲੱਧੜ ਅਤੇ ਅੰਗਰੇਜ ਸਿੱਧੂ ਕਣਕਵਾਲ ਭੰਗੂਆਂ ਨੇ ਜੇਤੂ ਖਿਡਾਰੀਆਂ ਨੂੰ ਜਿੱਥੇ ਜਿੱਤ ਦੀ ਵਧਾਈ ਦਿੱਤੀ, ਓਥੇ ਨਾਲ ਹੀ ਇਸ ਖੇਡ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਸੇਵਾਮੁਕਤ ਸੂਬੇਦਾਰ ਮਹਿੰਦਰ ਸਿੰਘ ਫਤਿਹਗੜ੍ਹ, ਹੌਲਦਾਰ ਤੇਜਾ ਸਿੰਘ, ਪ੍ਰਸਿੱਧ ਗੀਤਕਾਰ ਟੇਕ ਸਿੰਘ ਅਤੇ ਸਹਾਇਕ ਥਾਣੇਦਾਰ ਹਮੀਰ ਸਿੰਘ ਦੀ ਵੀ ਸਰਾਹਨਾ ਕੀਤੀ। ਇਸ ਮੌਕੇ ਗੁਰਜੀਤ ਸਿੰਘ ਚਹਿਲ ਮੀਡੀਆ ਕੋਆਰਡਨੇਟਰ ਬੜੂ ਸਾਹਿਬ ਟਰੱਸਟ, ਜਗਵਿੰਦਰ ਸਿੰਘ ਪੰਜਾਬ ਪੁਲਿਸ, ਵਿਕਰਮ ਸਿੰਘ ਸੈਣੀ ਮੂਨਕ, ਧਰਮਿੰਦਰ ਸਿੰਘ ਫਤਿਹਗੜ੍ਹ ਮੈਂਬਰ ਬਲਾਕ ਸੰਮਤੀ, ਜਗਸੀਰ ਖਾਨ, ਜਗਰੂਪ ਸਿੰਘ, ਗੁਰਮੀਤ ਸਿੰਘ, ਬਿੰਦਰ ਸਿੰਘ, ਕਾਲਾ ਸਿੰਘ, ਸੇਵਕ ਸਿੰਘ, ਨਿੱਕਾ ਸਿੰਘ ਅਤੇ ਲਾਡੀ ਬਰਾੜ ਵੀ ਮੌਜੂਦ ਸਨ।