ਰਵਿੰਦਰ ਸਿੰਘ ਰੇਸ਼ਮ, ਕੁੱਪ ਕਲਾਂ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਵਿੱਚ 'ਸਪੈਸ਼ਲ ਸੁਵਿਧਾ ਕੈਂਪ' ਲਗਾਏ ਜਾ ਰਹੇ ਹਨ, ਜਿਸ ਤਹਿਤ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਗਰਾਨ ਹੇਠ ਹਲਕਾ ਅਮਰਗੜ੍ਹ ਦੀ ਸਬ-ਡਵੀਜ਼ਨ ਅਹਿਮਦਗੜ੍ਹ ਦੇ ਅੰਤਰਗਤ ਪੈਂਦੇ ਗੁਰਦੁਆਰਾ ਸਾਹਿਬ ਵੱਡਾ ਘੱਲੂਘਾਰਾ ਕੁੱਪ ਕਲਾਂ ਵਿਖੇ 29 ਅਕਤੂਬਰ ਨੂੰ ਸਪੈਸ਼ਲ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਆਪੋ-ਆਪਣੇ ਵਿਭਾਗਾਂ ਨਾਲ ਸੰਬੰਧਤ ਸਕੀਮਾਂ ਸੰਬੰਧੀ ਕਾਊਂਟਰ ਸਟਾਲ ਲਗਾਏ ਜਾਣਗੇ। ਇਸ ਸਪੈਸ਼ਲ ਸੁਵਿਧਾ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਸਬ:ਡਵੀਜ਼ਨ ਅਹਿਮਦਗੜ੍ਹ ਦੇ ਤਹਿਸੀਲਦਾਰ ਪਵਨਦੀਪ ਸਿੰਘ ਨੇ ਦੱਸਿਆ ਕਿ 29 ਅਕਤੂਬਰ ਨੂੰ ਸਵੇਰ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸਪੈਸ਼ਲ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਉਨਾਂ ਨੇ ਇਲਾਕੇ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਮੋਹਤਬਰ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਪੈਸ਼ਲ ਸੁਵਿਧਾ ਕੈਂਪ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਆਉਣ ਲਈ ਪੇ੍ਰਿਤ ਕਰਨ ਤਾਂ ਜੋ ਉਨਾਂ੍ਹ ਦੇ ਮਸਲੇ ਹੱਲ ਹੋ ਸਕਣ।