ਕਰਮਜੀਤ ਸਿੰਘ ਸਾਗਰ, ਧਨੌਲਾ :

ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ ਕਾਂਗਰਸ਼ ਪੰਜਾਬ ਦੇ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਵੱਲੋਂ ਜਿਲ੍ਹਾ ਬਰਨਾਲਾ ਦੇ ਇੰਚਾਰਜ ਦੀਪ ਸੰਘੇੜਾ ਦੀ ਅਗਵਾਈ ਸ:ਸ:ਸ: ਸਕੂਲ ਲੜਕੀਆ ਵਿਖੇ ਭੇਜੀ ਟੀਮ ਬਾਰਵ੍ਹੀ ਕਲਾਸ ਦੇ 77 ਲੜਕੀਆ, 101 ਲੜਕਿਆਂ ਨੂੰ ਸਮਾਰਟ ਫੋਨ ਦੇਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਦੀਪ ਸੰਘੇੜਾ, ਹੈਪੀ ਿਢੱਲੋਂ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਕੁਮਾਰ ਬਾਂਸਲ, ਪ੍ਰਧਾਨ ਅਜੈ ਕੁਮਾਰ ਗਰਗ ਆਦਿ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਕਾਰਨ ਲੱਗੇ ਲਾਕਡਾਉਨ ਤੇ ਸਕੂਲਾਂ ਦੀਆਂ ਕਲਾਸਾਂ ਫੋਨਾਂ ਦੇ ਆਨਲਾਈਨ ਹੀ ਲੱਗ ਰਹੀਆ ਹਨ। ਜਿਸ ਕਰ ਕੇ ਇਨ੍ਹਾਂ ਫੋਨਾਂ ਨੂੰ ਆਪਾ ਪੜ੍ਹਾਈ ਲਈ ਹੀ ਵਰਤਣਾ ਹੈ। ਇਸ ਸਮੇਂ ਅਜੈ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ 'ਚ ਸਾਰੇ ਸਕੂਲ 'ਚ ਕੁੱਲ 3800 ਵਿਦਿਆਰਥੀਆ ਫੋਨ ਦਿੱਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੇਵਲ ਸਿੰਘ ਿਢੱਲੋ ਦੀ ਮਿਹਨਤ ਸਦਕਾ ਧਨੌਲਾ 'ਚ ਪੂਰਾ ਵਿਕਾਸ ਹੋ ਰਿਹਾ। ਇਸ ਮੌਕੇ ਸਕੂਲ ਲੜਕੀਆਂ ਦੇ ਸਕੂਲ ਦੇ ਪਿ੍ਰੰਸੀਪਲ ਮੈਡਮ ਨਿਰਮਲਾ ਦੇਵੀ, ਸੁਖਜੀਤ ਕੌਰ, ਰਾਜਿੰਦਰ ਕੌਰ, ਸੋਨੀਕਾ ਰਾਣੀ, ਪੰਕਜ਼, ਅਮਨਦੀਪ, ਸਿਮਰਨਦੀਪ ਸਿੰਘ, ਪ੍ਰਧਾਨ ਅਸਵਨੀ ਕੁਮਾਰ, ਬੂਟਾ ਸਿੰਘ ਕੈਂਥ, ਆਏ ਹੋਰ ਆਏ ਮਹਿਮਾਨਾ ਦਾ ਤੇ ਕੇਵਲ ਸਿੰਘ ਿਢੱਲੋਂ ਦਾ ਵਿਸ਼ੇਸ਼ ਤੋਂਰ 'ਤੇ ਨੈਸਨਲ ਐਵਾਰਡ ਮੈਡਮ ਉਰਵਸੀ ਨੇ ਧੰਨਵਾਦ ਕੀਤਾ।