ਸ਼ੰਭੂ ਗੋਇਲ, ਲਹਿਰਾਗਾਗਾ :

ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣਾ ਇੱਕ ਹੋਰ ਚੁਣਾਵੀ ਵਾਅਦਾ ਪੂਰਾ ਕਰਦਿਆਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਸਮਾਰਟ ਫੋਨ ਵੰਡਣੇ ਸ਼ੁਰੂ ਕਰ ਦਿੱਤੇ ਹਨ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਵਿਖੇ ਵਿਦਿਆਰਥੀਆਂ ਨੂੰ ਇਨ੍ਹਾਂ ਫੋਨਾਂ ਦੀ ਵੰਡ ਕੀਤੀ ਗਈ।

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਸੁਰਿੰਦਰ ਸਿੰਘ ਭਰੂਰ ਸੂਬਾ ਪ੍ਰਧਾਨ ਲੈਕਚਰਾਰ ਯੂਨੀਅਨ, ਗੁਰਲਾਲ ਸਿੰਘ ਪ੍ਰਧਾਨ ਐਸਸੀ ਸੈੱਲ ਸੰਗਰੂਰ, ਪੁਸ਼ਪਿੰਦਰ ਗੁਰੂ ਐਡਵੋਕੇਟ ਜਨਰਲ ਸਕੱਤਰ ਪੰਜਾਬ ਯੂਥ, ਰਵੀ ਡਸਕਾ ਪ੍ਰਧਾਨ, ਪ੍ਰਵੀਨ ਰੋਡਾ, ਮਹੇਸ਼ ਨੀਟੂ ਕੌਂਸਲਰ, ਕਿਰਪਾਲ ਸਿੰਘ ਨਾਥਾ ਪ੍ਰਧਾਨ ਟਰੱਕ ਅਪਰੇਟਰ ਯੂਨੀਅਨ, ਦਰਬਾਰਾ ਸਿੰਘ ਹੈਪੀ ਅਤੇ ਹੋਰ ਵੀ ਆਗੂ ਪਹੁੰਚੇ ਹੋਏ ਸਨ।

ਸ਼੍ਰੀ ਹੈਨਰੀ ਨੇ ਕਿਹਾ ਕਿ ਸੂਬੇ ਵਿੱਚ ਬਾਰ੍ਹਵੀਂ ਕਲਾਸ ਦੇ ਸਾਰੇ 1.75 ਲੱਖ ਵਿਦਿਆਰਥੀਆਂ ਨੂੰ ਨਵੰਬਰ ਮਹੀਨੇ ਤੱਕ ਸਮਾਰਟਫੋਨ ਦੇ ਦਿੱਤੇ ਜਾਣਗੇ। ਪਿ੍ਰੰਸੀਪਲ ਸੁਰਜੀਤ ਸਿੰਘ ਨੇ ਸਭਨਾ ਦਾ ਧੰਨਵਾਦ ਕੀਤਾ। ਇਸ ਸਮੇਂ ਲੈਕਚਰਾਰ ਨਰਿੰਦਰ ਪਾਲ ਸਿੰਘ, ਕੁਸ਼ਲ ਦੇਵ, ਯੁਧਿਸ਼ਟਰ ਗੁਲਾਟੀ, ਸੰਜੀਵ ਕੁਮਾਰ ਅਤੇ ਹੋਰ ਵੀ ਸਕੂਲ ਸਟਾਫ਼ ਹਾਜ਼ਰ ਸੀ।

----