ਅਰਵਿੰਦ ਰੰਗੀ, ਤਪਾ ਮੰਡੀ : ਸਥਾਨਕ ਮੰਡੀ 'ਚ 2 ਕਰੋੜ ਤੋਂ ਵੱਧ ਗਰਾਂਟ ਨਾਲ ਸ਼ਹਿਰ ਤੇ ਸ਼ਹਿਰ ਤੋਂ ਬਾਹਰ ਇਲਾਕਿਆਂ 'ਚ ਇੰਟਰਲਾਕਿੰਗ ਟਾਈਲਾਂ ਲਗਾ ਕੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਪਰ ਕੁਝ ਅਜਿਹੀਆਂ ਬਸਤੀਆਂ ਹਨ, ਜਿਨ੍ਹਾਂ ਵੱਲ ਨਗਰ ਕੌਂਸਲ ਦਾ ਜਿੱਤ ਕੇ ਨੁਮਾਇੰਦਾ ਜਾ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਬਿਲਕੁੱਲ ਵੀ ਧਿਆਨ ਨਹੀਂ, ਪਰ ਉੱਥੇ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਨਿਵਾਸੀ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ, ਜਿਸ ਤੋਂ ਦੁਖੀ ਲੋਕਾਂ ਨੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਸਮੇਂ ਜਸਵੀਰ ਸਿੰਘ, ਲਖਵਿੰਦਰ ਸਿੰਘ, ਹਰਪਾਲ ਸਿੰਘ, ਕਮਲਦੀਪ ਕੌਰ, ਵੀਰਪਾਲ ਕੌਰ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਇਕ ਦਰਖਾਸਤ ਦਿੱਤੀ ਸੀ, ਕਿ ਘੁੜੈਲੀ ਰੋਡ ਸਥਿਤ ਖੱਤਰੀਆ ਵਾਲੀ ਪਹੀ ਤੇ ਇੰਦਰ ਸਿੰਘ ਵਾਲੀ ਗਲੀ, ਪਾਲ ਦੇ ਸਾਹਮਣੇ, ਜੱਗਾ ਪ੍ਰਜਾਪਤ ਤੇ ਪਾਲ ਦੇ ਘਰ ਨਾਲ ਵਾਲੀ ਗਲੀ 'ਚ ਨਗਰ ਕੌਂਸਲ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਪੀਣ ਵਾਲਾ ਪਾਣੀ, ਸੀਵਰੇਜ, ਸਟਰੀਟ ਲਾਈਟਾਂ, ਇੰਟਰਲਾਕਿੰਗ ਟਾਈਲਾਂ ਨਾ ਲੱਗਣ ਕਾਰਨ ਸਹੂਲਤਾਂ ਤੋਂ ਵਾਂਝੇ ਹੋਣ ਕਾਰਨ ਬਹੁਤ ਮੁਸ਼ਕਲ ਆਉਂਦੀ ਹੈ ,ਉਨ੍ਹਾਂ ਨੂੰ ਪੀਣ ਵਾਲਾ ਪਾਣੀ ਖੇਤਾਂ 'ਚ ਲੱਗੀਆਂ ਮੋਟਰਾਂ ਤੋਂ ਲੈਣਾ ਪੈਂਦਾ, ਗੰਦੇ ਪਾਣੀ ਦੀ ਨਿਕਾਸੀ ਲਈ ਘਰਾਂ ਮੂਹਰੇ ਟੋਏ ਪੁੱਟ ਕੇ ਕਰਨੀ ਪੈਂਦੀ ਹੈ, ਰਾਤ ਸਮੇਂ ਘੁੰਪ ਹਨ੍ਹੇਂਰਾ ਤੇ ਗਲੀਆਂ 'ਚ ਘਾਹ, ਫੂਸ ਤੇ ਕੱਚੀਆਂ ਹੋਣ ਕਾਰਨ ਵਾਂਝੇ ਹਨ।

ਇਸ ਮੌਕੇ ਰਣਜੀਤ ਕੌਰ, ਮਲਕੀਤ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਸਤਵਿੰਦਰ ਕੌਰ, ਰਾਜਦੀਪ ਸਿੰਘ, ਗੁਰਮੇਲ ਕੌਰ, ਕਮਲਦੀਪ ਕੌਰ, ਹਰਪਾਲ ਸਿੰਘ ਆਦਿ ਨੇ ਨਗਰ ਕੌਂਸਲ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਗਈ। ਜਦ ਨਗਰ ਕੌਂਸਲ ਦੇ ਭਾਗ ਅਫਸਰ ਸਲੀਮ ਮੁਹੰਮਦ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਦਰਖਾਸਤ ਆਈ ਹੋਈ ਹੈ, ਮੌਕਾ ਦੇਖ ਕੇ ਜੋ ਵੀ ਕੰਮ ਕਰਨ ਵਾਲੇ ਹੋਏ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ।