ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸਥਾਨਕ ਜੁੱਤੀਆਂ ਵਾਲੇ ਮੋਰਚੇ 'ਚ ਚੱਲ ਰਹੇ ਇੰਟਰਲਾਕ ਟਾਈਲਾਂ ਦੇ ਨਿਰਾਮਣ ਦੌਰਾਨ ਘਟੀਆਂ ਕਿਸਮ ਦੇ ਮਟੀਰੀਅਲ ਵਰਤੇ ਜਾਣ ਤੋਂ ਖ਼ਫ਼ਾ ਹੁੰਦਿਆਂ ਸਥਾਨਕ ਵਾਸੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਰਦੀਪ ਸਿੰਘ, ਗੁਰਦੇਵ ਸਿੰਘ, ਅਜੈ, ਹਰਬੰਸ ਸਿੰਘ, ਪ੍ਰਤਾਪ ਸਿੰਘ ਆਦਿ ਨੇ ਕਿਹਾ ਕਿ ਫਰਵਾਰੀ ਬਾਜ਼ਾਰ 'ਚ ਸਥਿੱਤ ਜੁੱਤੀਆਂ ਵਾਲੇ ਮਰਚੇ 'ਚ ਚੱਲ ਰਹੇ ਇੰਟਰਲਾਕ ਟਾਈਲਾਂ ਦੇ ਨਿਰਮਾਣ ਦੌਰਾਨ ਇੰਟਰਲਾਕ ਟਾਈਲਾਂ ਘਟੀਆਂ ਕਿਸਮ ਦੀਆਂ ਪਾਈਆਂ ਜਾ ਰਹੀਆਂ ਹਨ ਅਤੇ ਜੋ ਟੁੱਟਣੀਆਂ ਵੀ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸਬੰਧਤ ਅਧਿਕਾਰੀਆਂ ਤੇ ਨਗਰ ਕੌਂਸਲ ਦੇ ਧਿਆਨ 'ਚ ਵੀ ਲਿਆ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਲੀ ਦੇ ਨਿਰਮਾਣ ਲਈ ਵਰਤੀਆਂ ਜਾਣ ਵਾਲੀਆਂ ਟਾਈਲਾਂ ਘਟੀਆ ਕਿਸਮ ਦੀਆਂ ਹੋਣ ਕਰ ਕੇ ਜਲਦੀ ਹੀ ਟੁੱਟਣੀਆਂ ਸੁਰੂ ਹੋ ਗਈਆਂ ਹਨ। ਇਸ 'ਚ ਸਬੰਧਤ ਵਿਭਾਗ ਵੱਲੋਂ ਮਾੜਾ ਮਟੀਰੀਅਲ ਲਗਵਾਇਆ ਜਾ ਰਿਹਾ ਹੈ। ਉਨ੍ਹਾਂ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਚੰਗੀ ਕੁਆਲਿਟੀ ਦਾ ਮਟੀਰੀਅਲ ਨਾ ਲਾਇਆ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਵਿੱਿਢਆ ਜਾਵੇਗਾ ਅਤੇ ਜਾਂਚ ਦੀ ਮੰਗ ਕੀਤੀ ਜਾਵੇਗੀ।