ਸ਼ੰਭੂ ਗੋਇਲ, ਲਹਿਰਾਗਾਗਾ : ਪੰਜਾਬ ਵਕਫ਼ ਬੋਰਡ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਗਲਤ ਅਲਾਟਮੈਂਟਾਂ ਅਤੇ ਧਾਂਦਲੀਆਂ ਸੰਬੰਧੀ ਸਰਕਾਰ ਨੂੰ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਵਿਚਾਰ ਮੁਸਲਿਮ ਫਰੰਟ ਦੇ ਸੂਬਾ ਪ੍ਰਧਾਨ ਐੱਚਆਰ ਮੋਫਰ ਨੇ ਸਥਾਨਕ ਹਲਕੇ ਦੇ ਦਰਜਨਾਂ ਪਿੰਡਾਂ ਨਾਲ ਸਬੰਧਤ ਮੁਸਲਿਮ ਭਰਾਵਾਂ ਦੀ ਸਥਾਨਕ ਮਸਜਿਦ ਵਿਖੇ ਲੱਗੀ ਸਟੇਜ ਤੋਂ ਬੋਲਦਿਆਂ ਪ੍ਰਗਟ ਕੀਤੇ। ਉਨਾਂ੍ਹ ਅੱਗੇ ਕਿਹਾ ਕਿ ਪੂਰੇ ਪੰਜਾਬ 'ਚ ਪਿਛਲੇ ਸਮੇਂ ਦੌਰਾਨ ਅਲਾਟ ਕੀਤੀਆਂ ਵਕਫ ਪ੍ਰਰਾਪਰਟੀਆਂ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਣਾ ਚਾਹੀਦਾ ਹੈ। ਉਨਾਂ੍ਹ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਕਫ ਬੋਰਡ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ 'ਤੇ ਪੰਜਾਬ ਵਕਫ ਪ੍ਰਬੰਧਕ ਕਮੇਟੀ ਬਣਾਇਆ ਜਾਵੇ। ਜਿਸ ਦੇ ਨੁਮਾਇੰਦਿਆਂ ਦੀ ਚੋਣ ਵੋਟਾਂ ਰਾਹੀਂ ਹੋਵੇ। ਉਨਾਂ੍ਹ ਅੱਗੇ ਕਿਹਾ ਕਿ ਮੁਸਲਿਮ ਫਰੰਟ ਪੰਜਾਬ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ। ਉੱਥੇ ਹੀ ਉਨਾਂ੍ਹ ਨੇ ਮੁਸਲਿਮ ਭਰਾਵਾਂ ਨੂੰ ਆਪਣੇ ਹੱਕਾਂ ਸੰਬੰਧੀ ਜਾਗਰੂਕ ਹੋਣ ਲਈ ਅਪੀਲ ਕੀਤੀ। ਇਸ ਮੌਕੇ 'ਤੇ ਵੱਖ ਵੱਖ ਪਿੰਡਾਂ ਦੇ ਮੁਸਲਿਮ ਭਰਾਵਾਂ ਵੱਲੋਂ ਪਿੰਡਾਂ 'ਚ ਕਬਰਸਤਾਨਾਂ ਅਤੇ ਧਰਮਸ਼ਾਲਾ 'ਚ ਅਧੂਰੇ ਕੰਮਾਂ ਪ੍ਰਤੀ ਫਰੰਟ ਨੂੰ ਜਾਣੂ ਕਰਵਾਇਆ ਅਤੇ ਫਰੰਟ ਨੇ ਵੀ ਉਨਾਂ੍ਹ ਨਾਲ ਮੋਢੇ ਨਾਲ ਮੋਢਾ ਲਾ ਕੇ ਪ੍ਰਸ਼ਾਸਨ ਤੱਕ ਪਹੁੰਚ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੀਟਿੰਗ 'ਚ ਮੁਸਲਿਮ ਫਰੰਟ ਦੇ ਸੂਬਾ ਪ੍ਰਧਾਨ ਐੱਚਆਰ ਮੋਫਰ, ਵਾਈਸ ਪ੍ਰਧਾਨ ਐਡਵੋਕੇਟ ਕਰਮਦੀਨ ਖ਼ਾਨ, ਸਹਾਇਕ ਸਕੱਤਰ ਜਨਾਬ ਸਵਰਨ ਖਾਂ ਫਫੜੇ ਭਾਈਕੇ, ਮੁਸਲਿਮ ਫਰੰਟ ਪੰਜਾਬ ਇਕਾਈ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਹੰਸ ਮੁਹੰਮਦ, ਮੀਤ ਪ੍ਰਧਾਨ ਡਾ ਹਮੀਦ ਚੌਹਾਨਕੇ ਲਹਿਰਾਗਾਗਾ ਤੋਂ ਜਨਾਬ ਬੀਰਬਲ ਖ਼ਾਨ, ਬਾਰੂ ਖ਼ਾਨ, ਬਲਦੇਵ ਖ਼ਾਨ, ਨੇਕ ਮੁਹੰਮਦ ਹੋਰ ਵੀ ਸ਼ਾਮਲ ਹੋਏ ।