ਸ਼ੰਭੂ ਗੋਇਲ, ਲਹਿਰਾਗਾਗਾ : ਕੈਪਟਨ ਸਰਕਾਰ ਨੇ ਸਕੂਲ ਖੋਲ੍ਹਣ ਦੀ ਥਾਂ ਆਪਣੇ ਚਹੇਤਿਆਂ ਨੂੰ ਜਾਅਲੀ ਲਾਈਸੈਂਸ ਦੇ ਕੇ ਸਸਤੀ ਤੇ ਜ਼ਹਿਰੀਲੀ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ। ਇਸ ਦੀ ਕੀਮਤ ਸਾਨੂੰ 116 ਜਾਨਾਂ ਦੇ ਕੇ ਚੁਕਾਉਣੀ ਪਈ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਸ਼ਹਿਰੀ ਪ੍ਰਧਾਨ ਦਵਿੰਦਰ ਕੁਮਾਰ ਨੀਟੂ ਅਤੇ ਪਰਮਜੀਤ ਕੌਰ ਭੰਗੂ ਅਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਰੋਸ ਮਾਰਚ ਕਰਦਿਆਂ ਅਤੇ ਧਰਨਾ ਲਾ ਕੇ ਨਾਅਰੇਬਾਜ਼ੀ ਕਰਨ ਉਪਰੰਤ ਉਪਰੋਕਤ ਆਗੂਆਂ ਨੇ ਪ੍ਰਗਟ ਕੀਤੇ।

ਦਵਿੰਦਰ ਨੀਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਝੁੂਠੇ ਵਾਅਦੇ ਕਰਕੇ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਤਿੰਨ ਹਫ਼ਤਿਆਂ ਵਿੱਚ ਨਸ਼ਾ ਖ਼ਤਮ, ਪੈਨਸ਼ਨ 500 ਤੋਂ 2500 ਕਰਨ ਦੀ, ਆਟਾ ਦਾਲ ਦੇ ਨਾਲ ਖੰਡ, ਿਘਓ, ਚਾਹ ਪੱਤੀ, ਸ਼ਗੁਨ ਸਕੀਮ 21, 000 ਤੋਂ 51, 000, ਸਮਾਰਟ ਫੋਨ, ਅੌਰਤਾਂ ਲਈ ਬੱਸ ਕਿਰਾਏ ਅੱਧ ਕਰਨ, ਸਕੂਲਾਂ ਵਿੱਚ ਲੈਪਟਾਪ ਦੇਣ ਦੇ ਪ੍ਰੰਤੂ ਕੈਪਟਨ ਸਰਕਾਰ ਨੇ ਕੀਤੇ ਹੋਏ ਵਾਅਦਿਆਂ ਵਿੱਚਂੋ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਦ ਕਿ 3 ਸਾਲ ਪਹਿਲਾਂ ਅਕਾਲੀ ਬੀਜੇਪੀ ਸਰਕਾਰ ਹੁੰਦੇ ਸਾਰੀਆਂ ਸਕੀਮਾਂ ਗ਼ਰੀਬ ਪਰਿਵਾਰ ਨੂੰ ਮਿਲਦੀਆਂ ਸਨ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਕਮਲਜੀਤ ਕੌਰ ਖੰਨਾ ਨੇ ਕਿਹਾ ਕਿ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ, ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ।

ਇਸ ਮੌਕੇ ਗੁਰਮੀਤ ਸਿੰਘ ਖਾਈ, ਸੱਤਪਾਲ ਸਿੰਘ, ਗੁਰਸੰਤ ਸਿੰਘ, ਆਸ਼ੂ ਜਿੰਦਲ, ਗੁਰਮੇਲ ਸਿੰਘ ਨੰਗਲਾ, ਜਸਪਾਲ ਸਿੰਘ, ਕਪਲ ਤਾਇਲ, ਮੇਜਰ ਖ਼ਾਲਸਾ, ਚਰਨਜੀਤ ਕੌਰ, ਯਾਦਵਿੰਦਰ ਸਿੰਘ ਲਹਿਲ ਖੁਰਦ ਅਤੇ ਰਘਵੀਰ ਸਿੰਘ ਜਖੇਪਲ ਵੀ ਸ਼ਾਮਿਲ ਸਨ।

--------