ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸੱਤਾਧਾਰੀ ਪਾਰਟੀ ਕਾਂਗਰਸ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ਆਮ ਆਦਮੀ ਪਾਰਟੀ ਅਕਸਰ ਹੀ ਸ਼੍ਰੋਮਣੀ ਅਕਾਲੀ ਦਲ 'ਤੇ ਨਸ਼ਾ ਵੇਚਣ ਦੇ ਜੋ ਦੋਸ਼ ਲਾਉਂਦੀ ਰਹਿੰਦੀ ਹੈ, ਉਸ ਨੂੰ ਜ਼ਿਲ੍ਹਾ ਬਰਨਾਲਾ ਦੇ ਇਕ ਐੱਸਜੀਪੀਸੀ ਮੈਂਬਰ ਦੇ ਭਾਣਜੇ ਨੇ ਸੱਚ ਕਰ ਦਿੱਤਾ ਹੈ।

ਏਨਾ ਹੀ ਨਹੀਂ ਮੱਝੂਕੇ ਦੇ ਸਾਬਕਾ ਸਰਪੰਚ ਸਣੇ ਪੰਚਾਇਤ ਸਕੱਤਰ ਦੇ ਪਤੀ ਤੋਂ ਇਲਾਵਾ ਐੱਸਜੀਪੀਸੀ ਮੈਂਬਰ ਦਾ ਭਾਣਜਾ ਚਿੱਟੇ ਦੇ ਨਸ਼ੇ 'ਚ ਬਰਨਾਲਾ ਪੁਲਿਸ ਨੇ ਰਿਮਾਂਡ ਨਾ ਮਿਲਣ 'ਤੇ ਜੇਲ੍ਹ ਭੇਜ ਦਿੱਤੇ ਹਨ।

ਥਾਣਾ ਮੁਖੀ ਟੱਲੇਵਾਲ ਅਮਨਦੀਪ ਕੌਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਜੱਗ ਜ਼ਾਹਿਰ ਹੋਇਆ ਹੈ ਕਿ ਕੁਲਵਿੰਦਰ ਸਿੰਘ ਕਿੰਦਾ ਪਿੰਡ ਚੂੰਘਾ ਤੋਂ ਜਿੱਥੇ 30 ਗ੍ਰਾਮ ਚਿੱਟਾ ਬਰਾਮਦ ਕਰ ਕੇ ਮਾਮਲਾ ਦਰਜ ਕਰ ਕੇ ਪੁੱਛਗਿੱਛ ਕੀਤੀ ਗਈ। ਉਸ ਤੋਂ ਪਤਾ ਲੱਗਾ ਕਿ ਉਹ ਪਿਛਲੇ ਇਕ ਸਾਲ ਤੋਂ ਸੁਖਪ੍ਰੀਤ ਸਿੰਘ ਧਿੰਗੜ ਨਾਲ ਮਿਲ ਕੇ ਗੱਡੀਆਂ ਵੇਚਣ ਖ਼ਰੀਦਣ ਦਾ ਕੰਮ ਕਰਦੇ ਸਨ ਤੇ ਖ਼ੁਦ ਚਿੱਟਾ ਨਸ਼ਾ ਪੀਣ ਦੇ ਆਦੀ ਹੋ ਚੁੱਕੇ ਸਨ ਜਿੱਥੇ ਉਹ ਖ਼ੁਦ ਨਸ਼ੇ ਦੀ ਵਰਤੋਂ ਕਰਦੇ ਸਨ, ਉੱਥੇ ਉਹ ਨਸ਼ਾ ਵੇਚਣ ਦਾ ਵੀ ਕਾਰੋਬਾਰ ਕਰਦੇ ਸਨ। ਬਰਨਾਲਾ ਪੁਲਿਸ ਵੱਲੋਂ ਇਸ ਮਾਮਲੇ 'ਚ ਜਿੱਥੇ ਐੱਸਜੀਪੀਸੀ ਮੈਂਬਰ ਦੇ ਭਾਣਜੇ ਕੁਲਵਿੰਦਰ ਸਿੰਘ ਕਿੰਦਾ ਨੂੰ ਕਾਬੂ ਕੀਤਾ ਗਿਆ ਹੈ। ਉੱਥੇ ਹੀ ਪੰਚਾਇਤ ਸਕੱਤਰ ਮਹਿਲਾ ਦੇ ਪਤੀ ਸੁਖਪ੍ਰੀਤ ਸਿੰਘ ਧਿੰਗੜ ਤੇ ਮੱਝੂਕੇ ਤੋਂ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗੋਰਾ ਨੂੰ ਵੀ ਬਰਨਾਲਾ ਪੁਲਿਸ ਨੇ ਕਾਬੂ ਕਰ ਕੇ ਬਰਨਾਲਾ ਜੇਲ੍ਹ ਭੇਜ ਦਿੱਤਾ ਹੈ।