ਸਟਾਫ਼ ਰਿਪੋਰਟਰ, ਬਰਨਾਲਾ :

ਥਾਣਾ ਧਨੌਲਾ ਪੁਲਿਸ ਨੇ ਬਿਜਲੀ ਦਾ ਬਿੱਲ ਭਰਨ ਦੇ ਨਾਂ 'ਤੇ 17 ਹਜ਼ਾਰ 5 ਸੌ ਰੁਪਏ ਦੀ ਠੱਗੀ ਮਾਰਨ 'ਤੇ ਇਕ ਵਿਅਕਤੀ 'ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਮੁੱਦਈ ਗੁਰਮੀਤ ਕੌਰ ਪੁੱਤਰੀ ਮਨੋਹਰ ਸਿੰਘ ਵਾਸੀ ਰਾਜੀਆ ਨੇ ਬਿਆਨ ਦਰਜ ਕਰਵਾਏ ਹਨ ਕਿ 10 ਜਨਵਰੀ 2016 ਨੂੰ ਮੁੱਦਈ ਬਿਜਲੀ ਦੇ ਬਿੱਲ ਭਰਨ ਦੀ ਰਕਮ 17 ਹਜ਼ਾਰ 5 ਸੌ ਰੁਪਏ ਮੁਲਜ਼ਮ ਜਸਪਾਲ ਸਿੰਘ ਵਾਸੀ ਧਨੌਲਾ ਨੂੰ ਦੇ ਦਿੱਤਾ ਪਰ ਮੁਲਜ਼ਮ ਨੇ ਮੁੱਦਈ ਦੇ ਬਿਜਲੀ ਬਿੱਲ ਦੀ ਰਕਮ ਨਹੀਂ ਭਰੀ। ਪੁਲਿਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।