ਸਟਾਫ ਰਿਪੋਰਟਰ, ਬਰਨਾਲਾ : ਬਰਨਾਲਾ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ ਕਰਫਿਊ ਦੀ ਉਲੰਘਣਾ ਕਰਨ 'ਤੇ 7 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ 2 ਮੋਟਰਸਾਈਕਲਾਂ ਨੂੰ ਕਬਜੇ 'ਚ ਲਿਆ ਗਿਆ ਹੈ। ਦਰਜ ਕੀਤੇ ਮਾਮਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੂੜੇਕੇ ਕਲਾਂ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਤੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕੁਝ ਵਿਅਕਤੀ ਮੋਟਰਸਾਇਕਲਾਂ ਪਰ ਘੁੰਮ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਸ਼ਸੀ ਕੁਮਾਰ ਵਾਸੀ ਧੌਲਾ, ਲਵਪ੍ਰਰੀਤ ਸਿੰਘ ਤੇ ਰਾਜਪਾਲ ਸਿੰਘ ਵਾਸੀਆਨ ਰੂੜੇਕੇ ਕਲਾਂ ਨੂੰ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਟੱਲੇਵਾਲ ਤੇ ਭਦੌੜ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਤੇ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਰਫਿਊ ਦੀ ਉਲੰਘਣਾ ਕਰਨ 'ਤੇ ਰਾਜ ਸਿੰਘ, ਗੁਰਪ੍ਰਰੀਤ ਸਿੰਘ, ਹਰਬੰਸ ਸਿੰਘ ਵਾਸੀਆਨ ਬੀਹਲਾ ਖੁਰਦ ਸਮੇਤ ਗੁਰਤਜ ਸਿੰਘ ਉਰਫ਼ ਬਾਰਾ ਵਾਸੀ ਅਲਕੜਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।