ਅਸ਼ਵਨੀ ਸੋਢੀ, ਮਾਲੇਰਕੋਟਲਾ : ਨੈਸ਼ਨਲ ਮੀਡੀਆ ਕਨਫੈਡਰੇਸ਼ਨ ਐੱਨਐਨਸੀ ਇਕਾਈ ਪੰਜਾਬ ਵੱਲੋਂ ਅਯਾਨ ਇੰਸਟੀਚਿਊਟ ਆਫ ਨਰਸਿੰਗ ਭੋਗੀਵਾਲ ਵਿਖੇ ਰਾਸ਼ਟਰੀ ਪ੍ਰਰੈਸ ਦਿਵਸ ਨੂੰ ਸਮਰਪਿਤ 'ਨਾਰੀ ਅਧਿਕਾਰ ਤੇ ਮੀਡੀਆ' ਵਿਸ਼ੇ 'ਤੇ ਸੂਬਾ ਪੱਧਰੀ ਸਮਾਗਮ ਸੂਬਾ ਪ੍ਰਧਾਨ ਜ਼ਹੂਰ ਅਹਿਮਦ ਚੌਹਾਨ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਐੱਨਐੱਮਸੀ ਦੇ ਨੈਸ਼ਨਲ ਮੀਤ ਪ੍ਰਧਾਨ ਸੁਰਿੰਦਰ ਵਰਮਾ ਚੰਡੀਗੜ੍ਹ ਨੇ ਕੀਤੀ। ਸਾਬਕਾ ਪਿ੍ਰੰਸੀਪਲ ਡਾ.ਮੁਹੰਮਦ ਇਕਬਾਲ ਮੁੱਖ ਮਹਿਮਾਨ ਵਜੋਂ ਪੁੱਜੇ। ਡਾ.ਆਸ਼ਾ ਅਰਪਿਤ ਚੰਡੀਗੜ੍ਹ, ਕਿਰਨ ਧਾਲੀਵਾਲ ਚੰਡੀਗੜ੍ਹ ਅਤੇ ਕਾਲਜ ਦੀ ਪਿ੍ਰੰਸੀਪਲ ਜਸਪ੍ਰਰੀਤ ਕੌਰ ਬਾਜਵਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।

ਸਮਾਗਮ ਦੀ ਸ਼ੁਰੂਆਤ ਐੱਨਐੱਮਸੀ ਪੰਜਾਬ ਪ੍ਰਧਾਨ ਜ਼ਹੂਰ ਅਹਿਮਦ ਚੌਹਾਨ ਨੇ ਜੀ ਆਇਆਂ ਆਖਿਆ। ਉਨ੍ਹਾਂ ਨੇ ਅਯਾਨ ਇੰਸਟੀਚਿਊਟ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ। ਡਾ.ਆਸ਼ਾ ਅਰਪਿਤ ਚੰਡੀਗੜ੍ਹ ਨੇ ਕਿਹਾ ਕਿ ਲੜਕੀਆਂ ਨੂੰ ਨਿਡਰ ਹੋ ਕੇ ਜੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਪਵੇਗੀ। ਡਾ. ਮੁਹੰਮਦ ਇਕਬਾਲ ਸਾਬਕਾ ਪਿ੍ਰੰਸੀਪਲ ਨੇ ਪ੍ਰਰੈੱਸ ਕੌਂਸਲ ਆਫ ਮੀਡੀਆ ਮੰਤਵਾਂ ਰਾਸ਼ਟਰੀ ਪ੍ਰਰੈੱਸ ਦਿਵਸ ਦੀ ਮਹੱਤਤਾ 'ਤੇ ਚਾਣਨਾ ਪਾਇਆ। ਥਾਣਾ ਅਹਿਮਦਗੜ੍ਹ ਦੇ ਮੁਖੀ ਸੁਖਦੀਪ ਸਿੰਘ ਨੇ ਵਿਅਕਤੀ ਦੀਆਂ ਨੈਤਿਕ ਜ਼ਿੰਮੇਵਾਰੀਆਂ ਅਤੇ ਲੜਕੀਆਂ ਦੇ ਸੰਵਿਧਾਨਕ ਅਧਿਕਾਰਾਂ ਬਾਰੇ ਦੱਸਿਆ। ਸੁਰਿੰਦਰ ਵਰਮਾ ਚੰਡੀਗੜ੍ਹ ਨੇ ਕਿਹਾ ਕਿ ਮੀਡੀਆ ਕਰਮੀ ਦੀ ਡਿਊਟੀ ਵੀ ਸੌਖੀ ਨਹੀਂ ਹੈ। ਕਾਲਜ ਦੇ ਪਿ੍ਰੰਸੀਪਲ ਜਸਪ੍ਰਰੀਤ ਕੌਰ ਬਾਜਵਾ ਨੇ ਲੜਕੀਆਂ ਦੀ ਸੁਰੱਖਿਆ ਅਤੇ ਸਿੱਖਿਆ ਬਾਰੇ ਵਿਚਾਰ ਪੇਸ਼ ਕੀਤੇ। ਸਟੇਜ ਸੰਚਾਲਨ ਰਾਜੇਸ਼ ਰਿਖੀ ਨੇ ਕੀਤਾ।