ਕਾਲਾਬੂਲਾ/ਸੰਧੂ, ਸ਼ੇਰਪੁਰ : ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਤੇ ਬਸਪਾ ਸੰਸਥਾਪਕ ਬਾਬੂ ਕਾਂਸੀ ਰਾਮ ਸਮੇਤ ਅਨੇਕ ਹੀ ਬਹੁਜਨ ਮਹਾਪੁਰਸ਼ਾਂ ਵੱਲੋਂ ਸ਼ੁਰੂ ਕੀਤੇ 'ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਅੰਦੋਲਨ' ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ 'ਚ ਡਾ. ਅੰਬੇਡਕਰ ਮੈਮੋਰੀਅਲ ਰਿਸੋਰਸ ਸੈਂਟਰ ਇੰਗਲੈਂਡ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਸਮਾਜਸੇਵੀ ਗੁਰਦਿਆਲ ਬੋਧ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਇੰਟਰਨੈਸ਼ਨਲ ਬਹੁਜਨ ਆਰਗੇਨਾਈਜ਼ੇਸ਼ਨ ਦੇ ਆਗੂ ਅਜੈ ਕਟਾਰੀਆ ਆਸਟ੍ਰੇਲੀਆ ਅਤੇ ਬਹੁਜਨ ਯੋਧੇ ਐੱਨਆਰਆਈ ਗਰੁੱਪ ਦੇ ਆਗੂ ਰਮੇਸ਼ ਕੌਲ ਫਗਵਾੜਾ ਨੇ ਸਾਂਝੇ ਤੌਰ 'ਤੇ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸੂਬਾਈ ਆਗੂ ਸੁਖਵਿੰਦਰ ਕੋਟਲੀ ਅਤੇ ਡਾ. ਮੱਖਣ ਸਿੰਘ ਨੇ ਕਿਹਾ ਕਿ ਭਾਰਤ ਅੰਦਰ ਸਮਾਜਿਕ ਪਰਿਵਰਤਨ ਦੀ ਲੜਾਈ ਨੂੰ ਤੇਜ਼ ਕਰਨ ਦੀ ਲੋੜ ਹੈ ਤਾਂ ਕਿ ਬਹੁਜਨ ਸਮਾਜ ਦੇ ਸੰਤਾਂ ਮਹਾਪੁਰਸ਼ਾਂ ਦੀ ਵਿਚਾਰਧਾਰਾ ਤਹਿਤ 'ਬੇਗਮਪੁਰਾ' ਵਸਾਇਆ ਜਾ ਸਕੇ। ਮਹਿਲ ਕਲਾਂ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਟਿੱਬਾ ਅਤੇ ਰਮੇਸ਼ ਕੌਲ ਨੇ ਕਿਹਾ ਕਿ ਦੇਸ਼ ਅੰਦਰ ਸਮਾਜਿਕ ਅਤੇ ਆਰਥਿਕ ਨਾ ਬਰਾਬਰੀ ਦੇ ਸਿੱਟੇ ਵਜੋਂ ਹੀ ਦਲਿਤਾਂ, ਪਛੜੇ ਵਰਗਾਂ ਅਤੇ ਘੱਟ ਗਿਣਤੀਆਂ 'ਤੇ ਲਗਾਤਾਰ ਅੱਤਿਆਚਾਰ ਹੋ ਰਹੇ ਹਨ। ਪ੍ਰਵਾਸੀ ਭਾਰਤੀ ਗੁਰਦਿਆਲ ਬੋਧ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਆਪਣੇ ਜੀਵਨ ਦੌਰਾਨ ਸਮਾਜਿਕ ਬਰਾਬਰੀ ਲਈ ਸੰਘਰਸ਼ ਕੀਤਾ, ਜਿਸ ਦੇ ਸਿੱਟੇ ਵਜੋਂ ਜਾਤੀ ਅਧਾਰ 'ਤੇ ਲਿਤਾੜੇ ਗਏ ਕਰੋੜਾਂ ਦਲਿਤਾਂ ਅੰਦਰ ਸਵੈਮਾਨ ਦੀ ਭਾਵਨਾ ਪੈਦਾ ਹੋਈ। ਗੁਰਦਿਆਲ ਬੋਧ ਨੇ ਕਿਹਾ ਕਿ ਭਾਰਤ ਇਕ ਉੱਤਮ ਰਾਸ਼ਟਰ ਤਾਂ ਹੀ ਬਣ ਸਕਦਾ ਹੈ ਜੇਕਰ ਦੇਸ਼ ਅੰਦਰ ਸਮਾਜਿਕ ਤੇ ਆਰਥਿਕ ਨਾ ਬਰਾਬਰੀ ਖ਼ਤਮ ਕੀਤੀ ਜਾਵੇ। ਦਰਸ਼ਨ ਸਿੰਘ ਬਾਜਵਾ ਨੇ ਕਿਹਾ ਕਿ ਰਾਜਨੀਤਿਕ ਅੰਦੋਲਨ ਤੋਂ ਪਹਿਲਾਂ ਸਮਾਜਿਕ ਅੰਦੋਲਨ ਨੂੰ ਤੇਜ਼ ਕਰਨ ਦੀ ਲੋੜ ਹੈ। ਇਸ ਸਮੇਂ ਜੋਨ ਇੰਚਾਰਜ ਮੋਤੀ ਲਾਲ ਛਾਛੀਆ, ਦਰਸ਼ਨ ਸਿੰਘ ਜਲੂਰ, ਉੱਘੇ ਲੇਖਕ ਜਗਦੀਸ਼ ਰਾਣਾ ਜਲੰਧਰ, ਡਾ. ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਬਰਨਾਲਾ, ਅਮਰੀਕ ਕਾਲਾ ਜ਼ਿਲ੍ਹਾ ਪ੍ਰਧਾਨ ਸੰਗਰੂਰ, ਜਗਦੀਪ ਜੱਗੀ ਬੰਗੜ, ਡਾ. ਸੋਮਾ ਸਿੰਘ ਗੰਡੇਵਾਲ ਹਲਕਾ ਪ੍ਰਧਾਨ, ਹਰਬੰਸ ਸਿੰਘ ਛੀਨੀਵਾਲ ਖ਼ੁਰਦ,ਪਵਿੱਤਰ ਸਿੰਘ ਸੰਗਰੂਰ, ਮੁਕੰਦ ਸਿੰਘ ਬਦੇਸਾ ਜ਼ਿਲ੍ਹਾ ਇੰਚਾਰਜ, ਏਕਮ ਸਿੰਘ ਛੀਨੀਵਾਲ, ਮਨਦੀਪ ਬੱਗਾ ਵਜੀਦਕੇ ਖ਼ੁਰਦ, ਗੁਰਪ੍ਰਰੀਤ ਮੂੰਮ, ਅਮਰੀਕ ਬੀਹਲਾ, ਹਰਵਿੰਦਰ ਸਿੰਘ ਹੈਰੀ ਖ਼ਾਲਸਾ, ਜੀਵਨ ਮਹਿਮੀ ਮਿਸ਼ਨਰੀ ਗਾਇਕ, ਬੀਬਾ ਮਨਦੀਪ ਮਨੀ ਮਾਲਵਾ, ਬੀਬੀ ਬਲਜੀਤ ਕੌਰ ਵਿਰਕ, ਡਾ. ਜਗਜੀਵਨ ਸਿੰਘ ਸ਼ੇਰਪੁਰ, ਬਲਜੀਤ ਗੁੰਮਟੀ, ਜੋਗਿੰਦਰ ਸਿੰਘ ਅਲੀਪੁਰ,ਗੁਰਪਿਆਰ ਸਿੰਘ ਟਿੱਬਾ, ਬੇਅੰਤ ਸਿੰਘ ਨਿੱਕਾ ਆਦਿ ਆਗੂ ਵੀ ਹਾਜ਼ਰ ਸਨ।