ਬੂਟਾ ਸਿੰਘ ਚੌਹਾਨ, ਸੰਗਰੂਰ : ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਵੱਲੋਂ ਸੋਸਵਾ ਅਤੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਵਿਦਿਆਰਥੀਆਂ ਲਈ ਨਸ਼ਿਆਂ ਵਿਰੁੱਧ ਚੇਤਨਾ ਸੈਮੀਨਾਰ ਕਰਵਾਇਆ ਗਿਆ। ਡਾ. ਏਐੱਸ ਮਾਨ ਤੇ ਮੋਹਨ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਦੀ ਖਾਸ ਕਰਕੇ ਚਿੱਟੇ ਦੀ ਬਹੁਤ ਮਾਰੂ ਹਨ੍ਹੇਰੀ ਚੱਲੀ ਹੋਈ ਹੈ। ਜੇ ਅਸੀਂ ਸੁਚੇਤ ਨਾ ਹੋਏ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਲਪੇਟ 'ਚ ਲੈ ਲਵੇਗਾ। ਡਾ. ਮਾਨ ਨੇ ਬੱਚਿਆਂ ਨੂੰ ਜ਼ਿੰਦਗੀ 'ਚ ਕਦੇ ਨਸ਼ੇ ਨਾਂ ਕਰਨ ਦੀ ਸਹੁੰ ਚੁਕਾਈ। ਬਲਦੇਵ ਸਿੰਘ ਗੋਸ਼ਲ ਅਤੇ ਪ੍ਰਹਿਲਾਦ ਸਿੰਘ ਨੇ ਕਿਹਾ ਕਿ ਹਰਿਆਣੇ 'ਚੋਂ ਆ ਰਹੀ ਸ਼ਰਾਬ 'ਤੇ ਸਖ਼ਤ ਜ਼ੁਰਮਾਨੇ ਤੇ ਸਜ਼ਾ ਐਲਾਨੇ ਜਾਣ। ਨਾਇਬ ਸਿੰਘ ਕੌਂਸਲਰ ਨੇ ਕਿਹਾ ਕਿ ਜੋ ਨਸ਼ਾ ਕਰਨ ਦੇ ਆਦੀ ਹਨ, ਉਨ੍ਹਾਂ ਨੂੰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ 'ਚ ਜਾਂ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਜਾਵੇ। ਪ੍ਰਰੋ. ਜੋਗਿੰਦਰ ਸਿੰਘ ਪਰੋਗਰਾਮ ਕੋਆਰਡੀਨੇਟਰ ਕੌਮੀ ਸੇਵਾ ਯੋਜਨਾ ਨੇ ਨਸ਼ੇ ਵਿਰੋਧੀ ਟੀਮ ਨੂੰ ਜੀ ਆਇਆਂ ਨੂੰ ਕਿਹਾ। ਡਾ. ਦਰਸ਼ਨ ਕੌਰ ਪਿ੍ਰੰਸੀਪਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਕਮਲਜੀਤ ਕੌਰ ਪਰੋਗਰਾਮ ਕੋ ਆਰਡੀਨੇਟਰ ਕੌਮੀ ਸੇਵਾ ਯੋਜਨਾ ਨੇ ਨਸ਼ੇ ਵਿਰੋਧੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਰੋ. ਹਰਮਿੰਦਰ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਕੌਰ, ਡਾ. ਰਿਜਬਾਨ ਕੌਰ, ਡਾ. ਸਾਰਿਕਾ ਜੈਨ, ਡਾ. ਜਗਦੀਪ ਕੌਰ ਗਰੇਵਾਲ, ਡਾ. ਨਰਿੰਦਰ ਕੌਰ, ਡਾ. ਪ੍ਰਰੀਆ, ਪ੍ਰਰੋ. ਨਿਆਮਿਖਾ ਰਾਣੀ, ਰਮਨ ਕੁਮਾਰ, ਰਣਦੀਪ ਕੌਰ ਅਤੇ ਜਸ਼ਨਦੀਪ ਕੌਰ ਸ਼ਾਮਲ ਹੋਏ।