ਅਸ਼ਵਨੀ ਸੋਢੀ, ਮਾਲੇਰਕੋਟਲਾ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਤੰਦਰੁਸਤ ਮੁਹਿੰਮ ਤਹਿਤ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਅਯਾਨ ਇੰਸਟੀਚਿਊਟ ਆਫ ਭੋਗੀਵਾਲ ਵੱਲੋਂ ਚੇਅਰਮੈਨ ਗਾਜੀ ਸ਼ੇਖ ਅਤੇ ਦੀ ਅਗਵਾਈ ਹੇਠ ਪਿੰਡ ਬਾਲੇਵਾਲ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪਲਾਸਟਿਕ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਮੁੱਖ ਰੱਖਦਿਆ ਹੋਇਆਂ ਵਿਦਿਆਰਥੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਪੋਸਟਰ ਤਿਆਰ ਕਰਕੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ। ਪਿ੍ਰੰਸੀਪਲ ਜਸਪ੍ਰਰੀਤ ਕੌਰ ਬਾਜਵਾ ਨੇ ਦੱਸਿਆ ਕਿ ਪਲਾਸਟਿਕ ਕਦੀ ਵੀ ਗਲਦਾ ਨਹੀਂ ਅਤੇ ਇਸ ਨੂੰ ਸਾੜਨ ਨਾਲ ਬਹੁਤ ਹੀ ਧੂੰਆ ਫ਼ੈਲਦਾ ਹੈ ਅਤੇ ਬਹੁਤ ਹੀ ਹਾਨੀਕਾਰਕ ਬੀਮਾਰੀਆਂ ਪੈਦਾ ਹੁੰਦੀਆਂ ਹਨ। ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਪ੍ਰਣ ਲਿਆ।

ਇਸ ਮੌਕੇ ਪ੍ਰਵੀਨ ਚੌਹਾਨ, ਕੁਲਦੀਪ ਕੌਰ ਸੰਧੂ, ਹਰਪ੍ਰਰੀਤ ਕੌਰ, ਨਵਨੀਤ ਕੌਰ, ਸਿਮਰਨਜੀਤ ਕੌਰ, ਜਸਪ੍ਰਰੀਤ ਕੌਰ, ਦੀਕਸ਼ਾ, ਰਮਨਦੀਪ ਕੌਰ ਅਤੇ ਤਜਿੰਦਰ ਕੌਰ ਵੀ ਹਾਜ਼ਰ ਸਨ।