ਸ਼ੰਭੂ ਗੋਇਲ, ਲਹਿਰਾਗਾਗਾ : ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਵਿਖੇ ਕੰਪਿਊਟਰ ਵਿਭਾਗ ਵੱਲੋਂ ਐਂਡਰਾਇਡ ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਦਿੱਲੀ ਤੋਂ ਕੰਸਲਟ ਪੀਆਰ ਸਾਫਟਵੇਅਰ ਕੰਪਨੀ ਵੱਲੋਂ ਦੀਪਕ ਕੁਮਾਰ ਪਹੁੰਚੇ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਐਂਡਰਾਇਡ ਦੇ ਐਪ ਤਿਆਰ ਕਰਨ ਸਬੰਧੀ ਟਰੇਨਿੰਗ ਦਿੱਤੀ ਅਤੇ ਵਿਦਿਆਰਥੀਆਂ ਨੇ ਪ੍ਰੈਕਟੀਕਲੀ ਐਪ ਤਿਆਰ ਕੀਤੇ। ਇਸ ਮੌਕੇ ਪਿ੍ਰੰਸੀਪਲ ਡਾ. ਮੰਜੂ ਵਾਲੀਆ ਨੇ ਦੀਪਕ ਕੁਮਾਰ ਦਾ ਧੰਨਵਾਦ ਕੀਤਾ ਤੇ ਆਪਣੇ ਇਲਾਕੇ ਦੇ ਬੱਚਿਆਂ ਨੂੰ ਇਨਫਾਰਮੇਸ਼ਨ ਟੈਕਨਾਲੋਜੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕੰਪਿਊਟਰ ਵਿਭਾਗ ਦੇ ਪ੍ਰੋ. ਅਮਨਦੀਪ ਸਿੰਘ, ਡਾ. ਰਤਿੰਦਰ ਕੌਰ, ਪ੍ਰੋ. ਪੁਸ਼ਪਾ, ਪ੍ਰੋ. ਸ਼ਿੰਦਰਪਾਲ ਕੌਰ, ਪ੍ਰੋ. ਹਰਦੀਪ ਸਿੰਘ, ਪ੍ਰੋ. ਸੁਖਜਿੰਦਰ ਕੌਰ ਅਤੇ ਪ੍ਰੋ. ਮਨਪ੍ਰੀਤ ਕੌਰ ਹਾਜ਼ਰ ਸਨ।

ਫੋਟੋ-2