ਸ਼ੰਭੂ ਗੋਇਲ, ਲਹਿਰਾਗਾਗਾ : ਡਾ. ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ ਲਹਿਰਾਗਾਗਾ ਵਿਚ ਆਲ ਇੰਡੀਆ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਭਾਰਤ ਕਮੇਟੀ ਵੱਲੋਂ 14 ਦਸੰਬਰ ਨੂੰ ਸਵੇਰੇ 10 ਵਜੇ ਸਕੂਲ਼ ਕੈਂਪਸ ਵਿਚ ਜਲਵਾਯੂ ਸੰਕਟ, ਵਾਤਾਵਰਣ, ਸਿਹਤ ਅਤੇ ਕੁਪੋਸ਼ਣ ਵਿਸ਼ੇ 'ਤੇ ਸੈਮੀਨਾਰ ਕੀਤਾ ਜਾ ਰਿਹਾ ਹੈ। ਸਕੂਲ ਦੀ ਪ੍ਰਧਾਨ ਉਰਮਲਾ ਰਾਣੀ, ਉਪ ਪ੍ਰਧਾਨ ਲੱਕੀ ਖੋਖਰ ਨੇ ਦੱਸਿਆ ਕਿ ਸੈਮੀਨਰ ਕਰਵਾਉਣ ਦਾ ਮਕਸਦ ਦੇਸ਼ ਅਤੇ ਸੰਸਾਰ ਵਿੱਚ ਮਨੁੱਖੀ ਭਾਈਚਾਰਾ ਚੁਰਾਹੇ 'ਤੇ ਆਣ ਖੜ੍ਹਾ ਹੈ ਤਾਂ ਇਸ ਦਾ ਇਕ ਰਾਹ ਜਲਵਾਯੂ ਸੰਕਟ ਵੱਲ ਜਾ ਰਿਹਾ ਹੈ ਤੇ ਦੂਸਰਾ ਅਮਾਨਵੀਕਰਨ ਵੱਲ ਲਿਜਾ ਰਿਹਾ ਹੈ। ਇਸ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਲਈ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੈਨੇਜਿੰਗ ਡਾਇਰੈਕਟਰ ਪ੍ਰਵੀਨ ਖੋਖਰ ਅਤੇ ਨਵਦੀਪ ਭਾਰਦਵਾਜ ਨੇ ਦੱਸਿਆ ਕਿ ਇਸ ਮੁੱਖ ਬੁਲਾਰੇ ਆਲ ਇੰਡੀਆ ਕਮੇਟੀ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ, ਭਾਰਤ ਦੇ ਸਪੋਕਸਮੈਨ ਸੱਜਣ ਕੁਮਾਰ ਅਤੇ ਸੁਖਦੇਵ ਸਿੰਘ ਭੁਪਾਲ ਹੋਣਗੇ।