ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਆਸਰਾ ਗਰੁੱਪ 'ਚ ਅਧਿਆਪਕਾਂ ਦੇ ਫ਼ਰਜ਼ਾਂ ਬਾਰੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੱੁਖ ਬੁਲਾਰੇ ਡਾ. ਆਰਕੇ ਗੋਇਲ ਚੇਅਰਮੈਨ ਨੇ ਕਿਹਾ ਕਿ ਅਧਿਆਪਕ ਇਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ, ਜੋ ਖ਼ੁਦ ਸੜ੍ਹ ਕੇ ਸਾਡੇ ਹਨ੍ਹੇਰਮਈ ਜੀਵਨ ਵਿਚ ਚਾਨਣ ਭਰਦਾ ਹੈ। ਇਹ ਅਹਿਸਾਸ ਵਿਦਿਆਰਥੀਆਂ ਨੂੰ ਹੋਣਾ ਚਾਹੀਦਾ ਹੈ। ਦੂਜੇ ਪਾਸੇ ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਹਰ ਵਿਦਿਆਰਥੀ ਨੂੰ ਸਮਝੇ ਅਤੇ ਬਿਹਤਰ ਨਤੀਜੇ ਲਿਆਉਣ ਲਈ ਕਮਜੋਰ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਬਹੁਤ ਵਾਰ ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਕੋਈ ਵਿਦਿਆਰਥੀ ਪਹਿਲਾਂ ਬਹੁਤ ਕਮਜੋਰ ਹੰੁਦਾ ਹੈ ਅਤੇ ਜਦੋਂ ਕੋਈ ਯੋਗ ਅਧਿਆਪਕ ਮਿਲ ਜਾਂਦਾ ਹੈ ਤਾਂ ਉਹ ਹੁਸ਼ਿਆਰ ਵਿਦਿਆਰਥੀਆਂ ਦੀ ਕਤਾਰ ਵਿਚ ਆ ਜਾਂਦਾ ਹੈ। ਇਸ ਮੌਕੇ ਡਾ. ਕੇਸ਼ਵ ਗੋਇਲ ਐੱਮਡੀ, ਪ੍ਰੋ. ਬੀ ਰਾਏ ਗੋਇਲ, ਡਾ. ਐੱਸਕੇ ਧੰਮੀ, ਡਾ. ਯੋਗੇਸ਼ਵਰ ਚੌਹਾਨ, ਇੰਜੀਨੀਅਰ ਐੱਚ ਐੱਸ ਸੈਣੀ ਵੀ ਹਾਜ਼ਰ ਸਨ।

ਫੋਟੋ-1