ਹਰਮੇਸ਼ ਮੇਸ਼ੀ, ਗੁਰਜੀਤ ਧੌਂਸੀ, ਦਿੜ੍ਹਬਾ : ਸ਼ੋ੍ਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਵਿਰੁੱਧ 2 ਫਰਵਰੀ ਨੂੰ ਸੰਗਰੂਰ ਵਿਖੇ ਰੱਖੀ ਜ਼ਿਲ੍ਹਾ ਪੱਧਰੀ ਰੋਸ ਰੈਲੀ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਦੀ ਮੀਟਿੰਗ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਦੀ ਪ੍ਰਧਾਨਗੀ ਹੇਠ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੇਜਾ ਸਿੰਘ ਕਮਾਲਪੁਰ ਅਤੇ ਸਾਬਕਾ ਕੌਮੀ ਜਥੇਬੰਦਕ ਸਕੱਤਰ ਕਰਨ ਘੁਮਾਣ ਕੈਨੇਡਾ ਦੀ ਅਗਵਾਈ ਹੇਠ ਹੋਈ।

ਸੋ੍ਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਜ਼ਿਲ੍ਹਾ ਸੰਗਰੂਰ ਦੇ ਅਬਜਰਵਰ ਸਿਕੰਦਰ ਸਿੰਘ ਮਲੂਕਾਂ ਨੇ ਕਿਹਾ ਕਿ ਪਾਰਟੀ ਸਮੁੰਦਰ ਹੁੰਦੀ ਹੈ, ਜਿਵੇ ਸਮੁੰਦਰ ਵਿੱਚੋ ਬਾਲਟੀ ਪਾਣੀ ਕੱਢਣ ਨਾਲ ਉਸ ਨੂੰ ਕੋਈ ਫ਼ਰਕ ਨਹੀ ਪੈਂਦਾ, ਉਸੇ ਤਰ੍ਹਾਂ ਦੋ ਵਿਅਕਤੀਆ ਦੇ ਚਲੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਬਲਕਿ ਅਜਿਹੇ ਲੋਕ ਪਾਰਟੀ ਤੋਂ ਵੱਖ ਹੋ ਕੇ ਸਦਾ ਲਈ ਖ਼ਤਮ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਮੇਰਾ 45 ਸਾਲ ਦਾ ਤਜਰਬਾ ਕਹਿੰਦਾ ਹੈ ਕਿ ਅਜਿਹੇ ਲੋਕ ਆਪਣਾ ਸਿਆਸੀ ਕਤਲ ਖੁਦ ਕਰ ਲੈਂਦੇ ਹਨ। ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਨੁਕਾਰ ਚੁੱਕੇ ਹਨ।

ਸ਼ੋ੍ਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਵਰਕਰ ਢੀਂਡਸਾ ਪਰਿਵਾਰ ਦੇ ਪਾਰਟੀ 'ਚੋਂ ਚਲੇ ਜਾਣ 'ਤੇ ਵਰਕਰ ਖ਼ੁਸ਼ ਹਨ ਅਤੇ ਕੈਪਟਨ ਦੀ ਕਾਰਗੁਜ਼ਾਰੀ ਤੋਂ ਦੁਖੀ ਹਨ ਇਸ ਕਰਕੇ 2 ਫਰਵਰੀ ਦੀ ਰੈਲੀ ਪੰਜਾਬ ਸਰਕਾਰ ਨੂੰ ਤੁਰਦਾ ਕਰਨ ਦਾ ਸੁਨੇਹਾ ਦੇਵੇਗੀ।

ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਤੁਹਾਡਾ ਇਕੱਠ ਦੱਸਦਾ ਹੈ ਕਿ ਤੁਸੀਂ ਕਿੰਨੇ ਖੁਸ਼ ਹੋ। ਮੈਨੂੰ ਪੂਰੀ ਆਸ ਹੈ ਕਿ 2 ਦੀ ਰੈਲੀ 'ਚ ਹਲਕਾ ਦਿੜ੍ਹਬਾ ਦਾ ਇਕੱਠ ਸਭ ਤੋੀ ਵੱਧ ਹੋਵੇਗਾ, ਜੋ ਕੈਪਟਨ ਸਰਕਾਰ ਦੇ ਨਾਲ-ਨਾਲ ਢੀਂਡਸਾ ਪਰਿਵਾਰ ਨੂੰ ਵੀ ਹਿਲਾ ਕੇ ਰੱਖ ਦੇਵੇਗਾ। ਟਕਸਾਲੀ ਆਗੂ ਰਘਵੀਰ ਸਿੰਘ ਜਖੇਪਲ, ਸੀਨੀਅਰ ਆਗੂ ਜਵਾਹਰ ਸਿੰਘ ਮੂਨਕ, ਵਿਨਰਜੀਤ ਸਿੰਘ ਗੋਲਡੀ, ਬੀਬੀ ਪਰਮਜੀਤ ਕੌਰ ਵਿਰਕ, ਇੰਦਰਮੋਹਨ ਸਿੰਘ, ਸੱਤਵੀਰ ਸਿੰਘ ਜੇਜੀ, ਦਲਵੀਰ ਸਿੰਘ ਹਰਿਆਓ, ਨਾਜਰ ਸਿੰਘ ਖਾਨਪੁਰ, ਸ੍ਰੀਰਾਮ ਛਾਜਲੀ, ਗੁਰਲਾਲ ਸਿੰਘ ਫਤਿਹਗੜ, ਗਿਆਨੀ ਰਘਵੀਰ ਸਿੰਘ ਜਖੇਪਲ, ਕ੍ਰਿਪਾਲ ਸਿੰਘ ਲਾਡ ਬੰਜਾਰਾ, ਜਗਮੇਲ ਸਿੰਘ ਛਾਜਲਾ, ਇੰਦਰਪ੍ਰਰੀਤ ਕੌਰ ਸੁੱਖੀ, ਭੋਲਾ ਸਿੰਘ ਕਮਾਲਪੁਰ ਸਰਪੰਚ ਅਵਤਾਰ ਸਿੰਘ ਬਘਰੋਲ, ਹਰਜਿੰਦਰ ਸਿੰਘ ਢੰਡੋਲੀ, ਬਿੱਕਰ ਸਿੰਘ ਸੂਲਰ, ਸੱਤਵੀਰ ਸਿੰਘ ਜੇਜੀ, ਸੰਸਾਰ ਸਿੰਘ ਛਾਜਲੀ, ਹਨੀ ਸਿੰਘ ਛਾਜਲੀ, ਬਲਕਾਰ ਸਿੰਘ ਘੁਮਾਣ ਮੈਂਬਰ ਕੋਰ ਕਮੇਟੀ, ਸਤਗੁਰ ਸਿੰਘ ਘੁਮਾਣ, ਸੁਖਵਿੰਦਰ ਭਿੰਦਾ, ਭੁਪਿੰਦਰ ਸਿੰਘ ਘੁਮਾਣ,.ਝੰਡਾ ਸਿੰਘ ਖੇਤਲਾ ਵੀ ਹਾਜ਼ਰ ਸਨ।