ਅਮਨਦੀਪ ਸਿੰਘ ਮਾਝਾ, ਨਦਾਮਪੁਰ : ਕੋਆਪ੍ਰਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਪਿੰਡ ਬਲਿਆਲ ਵਿਖੇ ਕਿਸਾਨਾਂ ਨੂੰ ਖੇਤਾਂ ਵਿਚ ਪਰਾਲੀ ਸਾੜਨ ਤੋਂ ਰੋਕਣ ਸਬੰਧੀ ਇਕ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦੌਰਾਨ ਜਤਿੰਦਰ ਸਿੰਘ ਚਹਿਲ ਡੀਆਰ ਸੰਗਰੂਰ ਨੇ ਸ਼ਿਰਕਤ ਕੀਤੀ। ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਨ 'ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਚਹਿਲ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਸਰਕਾਰ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਵਾਤਾਵਰਨ ਨੂੰ ਪਲੀਤ ਹੋਣੋ ਬਚਾਉਣ ਵਾਲੇ ਕਿਸਾਨ ਭਰਾਵਾਂ ਦਾ ਸਰਕਾਰੀ ਦਫ਼ਤਰਾਂ 'ਚ ਪਹਿਲ ਦੇ ਆਧਾਰ 'ਤੇ ਕੰਮ ਅਤੇ ਮਾਨ ਸਤਿਕਾਰ ਕੀਤਾ ਜਾਂਦਾ ਹੈ, ਉੱਥੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦੀਆਂ ਮਾਫ਼ੀਆਂ ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਦੀਆਂ ਸਬਸਿਡੀਆਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਹਾਜ਼ਰ ਕਿਸਾਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਦੀ ਸਹੁੰ ਵੀ ਚੁੱਕਵਾਈ ਗਈ। ਕੈਂਪ ਦੌਰਾਨ ਫਕੀਰ ਚੰਦ ਗੋਇਲ ਏਆਰ ਸੰਗਰੂਰ, ਕਾਜਲ ਲੂੰਬਾ ਨਿਰੀਖਕ, ਹਰਪਾਲ ਸਿੰਘ ਬ੍ਾਂਚ ਮੈਨੇਜਰ ਭਵਾਨੀਗੜ੍ਹ, ਸ਼ੇਰ ਸਿੰਘ ਸਕੱਤਰ ਬਲਿਆਲ, ਮੇਜਰ ਸਿੰਘ ਭੱਟੀਵਾਲ ਜ਼ਿਲ੍ਹਾ ਪ੍ਰਧਾਨ, ਯਾਦਵਿੰਦਰ ਮਾਝੀ, ਕੰਵਲਜੀਤ ਝਨੇੜੀ, ਚੇਤਨ ਸਿੰਘ ਬਾਲਦ, ਸੁਖਚੈਨ ਸਿੰਘ, ਭਰਪੂਰ ਸਿੰਘ ਅਤੇ ਗੁਰਮੀਤ ਸਿੰਘ ਬਲਿਆਲ ਵੀ ਹਾਜ਼ਰ ਸਨ।