ਸੱਤਪਾਲ ਸਿੰਘ ਕਾਲਾਬੂਲਾ ਸ਼ੇਰਪੁਰ :

ਨੇੜਲੇ ਪਿੰਡ ਖੇੜੀ ਕਲਾਂ ਦੇ ਸਰਪੰਚ ਵੱਲੋਂ ਇੱਕ ਦਲਿਤ ਅੌਰਤ ਨੂੰ ਭੱਦੀ ਸ਼ਬਦਾਂਵਲੀ ਵਰਤੇ ਜਾਣ ਦੇ ਵਿਰੋਧ ਵਿੱਚ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਵੱਡੀ ਗਿਣਤੀ ਅੌਰਤਾਂ ਨੇ ਉਕਤ ਸਰਪੰਚ ਵਿਰੁੱਧ ਥਾਣਾ ਸ਼ੇਰਪੁਰ ਵਿਖੇ ਸ਼ਿਕਾਇਤ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਉਠਾਈ।

ਦਲਿਤ ਅੌਰਤ ਜਸਪਾਲ ਕੌਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਉਸ ਨੂੰ ਗ਼ਲਤ ਕੁਮੈਂਟ ਕਰ ਕੇ ਭੱਦੀ ਸ਼ਬਦਾਂਵਲੀ ਵਰਤੀ ਗਈ ਹੈ। ਜਦ ਕਿ ਸਰਪੰਚ ਨਾਲ ਉਸਦਾ ਕੋਈ ਵੀ ਰੌਲਾ ਝਗੜਾ ਨਹੀਂ ਹੈ। ਇਸ ਮਾਮਲੇ ਸਬੰਧੀ ਉਨ੍ਹਾਂ ਤਿੰਨ ਦਿਨ ਪਹਿਲਾਂ ਥਾਣਾ ਸ਼ੇਰਪਰ ਕੋਲ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਸੀ ਪ੍ਰੰਤੂ ਪੁਲਸ ਅਧਿਕਾਰੀਆਂ ਨੇ ਉਸ 'ਤੇ ਕੋਈ ਅਮਲ ਨਹੀਂ ਸੀ ਕੀਤਾ। ਅੱਜ ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਅੌਰਤਾਂ ਨੇ ਥਾਣਾ ਪੁੱਜੀਆਂ।

ਥਾਣੇਦਾਰ ਪ੍ਰਵੀਨ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਸਮੁੱਚੇ ਮਾਮਲੇ ਦੀ ਜਲਦ ਜਾਂਚ ਕਰਨਗੇ। ਦੂਜੇ ਪਾਸੇ ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੀ ਆਗੂ ਪਰਮਜੀਤ ਕੌਰ ਲੌਂਗੋਵਾਲ ਅਤੇ ਗੁਰਮੀਤ ਸਿੰਘ ਪੰਚਾਇਤ ਮੈਂਬਰ ਨੇ ਕਿਹਾ ਕਿ ਸਰਪੰਚ ਦਾ ਰਵੱਈਆ ਪਹਿਲਾਂ ਤੋਂ ਹੀ ਖਾਸਕਰ ਅੌਰਤਾਂ ਖ਼ਿਲਾਫ਼ ਮਾੜਾ ਰਿਹਾ ਹੈ। ਇਸ ਲਈ ਸਰਪੰਚ ਨੂੰ ਅੌਰਤਾਂ ਨੂੰ ਜਲੀਲ ਕਰਨ ਦਾ ਕੋਈ ਹੱਕ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪੀੜਤ ਦਲਿਤ ਅੌਰਤ ਨੂੰ ਜਲਦ ਇਨਸਾਫ ਨਾ ਦਿੱਤਾ ਗਿਆ ਤਾਂ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਇਸ ਮੌਕੇ ਜਸਪਾਲ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਮੁਹਿੰਦਰ ਕੌਰ, ਅਮਰਜੀਤ ਕੌਰ ਸਮੇਤ ਕਈ ਅੌਰਤਾਂ ਮੌਜੂਦ ਸਨ।

---------

ਮੇਰੇ 'ਤੇ ਲੱਗੇ ਦੋਸ਼ ਬੇਬੁਨਿਆਦ : ਸਰਪੰਚ

ਪਿੰਡ ਦੇ ਸਰਪੰਚ ਜਦੋਂ ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਮਲਕੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ 'ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਮੁੱਢ ਤੋਂ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਅੌਰਤ ਨੂੰ ਕੋਈ ਗਾਲੀ ਗਲੋਚ ਜਾਂ ਗ਼ਲਤ ਸ਼ਬਦਾਂਵਲੀ ਨਹੀਂ ਵਰਤੀ। ਮੇਰੇ 'ਤੇ ਲੱਗੇ ਦੋਸ਼ ਬੇਬੁਨਿਆਦ ਹਨ।

-------