ਸ਼ੰਭੂ ਗੋਇਲ, ਲਹਿਰਾਗਾਗਾ : ਲਹਿਰਾ ਬਲਾਕ ਸੰਮਤੀ ਦੀ ਹੋਈ ਚੋਣ ਵਿਚ ਕਾਂਗਰਸ ਨਾਲ ਸਬੰਧਿਤ ਚੇਅਰਮੈਨ ਤੇ ਵਾਈਸ ਚੇਅਰਮੈਨ ਕਾਬਜ਼ ਰਹੇ। ਐੱਸਡੀਐੱਮ ਲਹਿਰਾ ਸੂਬਾ ਸਿੰਘ ਤੇ ਬੀਡੀਪੀਓ ਗੁਰਨੇਤ ਸਿੰਘ ਜਲਵੇੜਾ ਦੀ ਅਗਵਾਈ ਤੇ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਦੇਖ- ਰੇਖ ਵਿਚ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਕੀਤੀ ਗਈ। ਬਲਾਕ ਸੰਮਤੀ ਲਹਿਰਾਗਾਗਾ ਨਾਲ ਸਬੰਧਿਤ ਕੁੱਲ 20 ਮੈਂਬਰਾਂ 'ਚੋਂ 19 ਮੈਂਬਰ ਹਾਜ਼ਰ ਹੋਏ। ਇਨ੍ਹਾਂ ਸਾਰਿਆਂ ਨੇ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਖੰਡੇਬਾਦ ਜ਼ੋਨ ਦੇ ਬੀਬੀ ਸਰਬਜੀਤ ਕੌਰ ਖੰਡੇਬਾਦ ਨੂੰ ਬਲਾਕ ਸੰਮਤੀ ਦਾ ਚੇਅਰਪਰਸਨ ਤੇ ਰਵਿੰਦਰ ਰਿੰਕੂ ਗੁਰਨੇ ਨੂੰ ਵਾਈਸ ਚੇਅਰਮੈਨ ਚੁਣ ਲਿਆ। ਚੁਣੇ ਨੁਮਾਇੰਦਿਆਂ ਨੂੰ ਕੁਰਸੀ 'ਤੇ ਬਿਠਾਉਣ ਦੀ ਰਸਮ ਬਿਕਰਮ ਬਾਜਵਾ ਜਰਨਲ ਸੈਕਟਰੀ ਸੂਬਾ ਕਾਂਗਰਸ, ਰਾਹੁਲ ਸਿੱਧੂ ਪ੍ਰਧਾਨ ਯੂਥ ਸਭਾ ਹਲਕਾ ਸੰਗਰੂਰ ਅਤੇ ਬੀਬੀ ਰਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਹੈਨਰੀ ਨੇ ਨਿਭਾਈ।

ਇਸ ਸਮੇਂ ਬੀਬੀ ਭੱਠਲ ਦੇ ਸਪੁੱਤਰ ਰਾਹੁੁਲ ਸਿੱਧੂ ਨੇ ਕਿਹਾ ਕਿ ਹਲਕੇ ਦੀਆਂ ਸਾਰੀਆਂ ਪੰਚਾਇਤਾਂ ਪੂਰਨ ਤਾਲਮੇਲ ਨਾਲ ਕੰਮ ਕਰਨ। ਵਿਕਾਸ ਲਈ ਗ੍ਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਕਾਂਗਰਸ ਦੇ ਸੂਬਾ ਸਕੱਤਰ ਸੋਮਨਾਥ ਨਾਥ ਸਿੰਗਲਾ, ਕਾਂਗਰਸੀ ਆਗੂ ਵਰਿੰਦਰ ਗੋਇਲ ਐਡਵੋਕੇਟ, ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਕੁਮਾਰ ਭੋਲਾ, ਜਸਵਿੰਦਰ ਰਿੰਪੀ ਸਰਪੰਚ ਲੇਹਲ ਕਲਾਂ, ਕਿਰਪਾਲ ਸਿੰਘ ਨਾਥਾ ਕੌਂਸਲਰ, ਪ੍ਰਵੀਨ ਰੋਡਾ, ਸੁਰਿੰਦਰ ਕੁਮਾਰ ਿਘਓ ਵਾਲੇ, ਗੁਰਲਾਲ ਸਿੰਘ ਐੱਮਸੀ, ਰਾਜ ਸਿੰਘ ਸਰਪੰਚ ਲਹਿਲ ਖੁਰਦ, ਪੱਪੀ ਖੰਡੇਬਾਦ, ਬਲਜੀਤ ਸਿੰਘ ਸਰਪੰਚ ਲੇਲ ਕਲਾਂ, ਗੁਰਚਰਨ ਸਿੰਘ ਮਿੱਠੂ ਪ੍ਰਧਾਨ ਟਰੱਕ ਯੂਨੀਅਨ, ਈਸ਼ਵਰ ਕੁੱਕੂ, ਸੁੰਦਰ ਖਾਨੀ ਠੇਕੇਦਾਰ ਤੇ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ।