ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਸੰਤ ਅਤਰ ਸਿੰਘ ਘੁੰਨਸ ਵਾਲਿਆਂ ਦੀ ਬਰਸੀ ਪਿੰਡ ਘੁੰਨਸ ਦੇ ਗੁਰਦੁਆਰਾ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਦੁਸ਼ਹਿਰੇ ਵਾਲੇ ਦਿਨ ਸਰਧਾਪੂਰਵਕ ਮਨਾਈ ਗਈ। ਇਸ ਮੌਕੇ ਗੱਦੀਨਸ਼ੀਨ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ ਤਪ ਅਸਥਾਨ ਤੇ ਮੁੱਖ ਸੇਵਾਦਾਰ ਵਲੋਂ ਆਈਆਂ ਸੰਗਤਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੁਆਂ-ਪੀਰਾਂ, ਸੰਤਾਂ-ਮਹਾਤਮਾਂ ਦੀ ਧਰਤੀ ਹੈ, ਜਿਸ 'ਚ ਸੰਤ ਅਤਰ ਸਿੰਘ ਮਸਤੂਆਦਾ ਸਾਹਿਬ ਵਾਲੇ, ਸੰਤ ਅਤਰ ਸਿੰ ਘੁੰਨਸਾਂ ਵਾਲੇ, ਸੰਤ ਅਤਰ ਸਿੰਘ ਅਤਲੇ ਵਾਲੇ ਅਤੇ ਸੰਤ ਅਤਰ ਸਿੰਘ ਰੋਰੂ ਸਾਹਿਬ ਵਾਲੇ ਹੋਏ ਹਨ। ਉਨ੍ਹਾਂ ਕਿਹਾ ਕਿ ਸੰਤ ਅਤਰ ਸਿੰਘ ਘੁੰਨਸ ਵਾਲੇ ਮਾਲਵੇ ਦੇ ਦਰਵੇਸ ਸੰਤ ਹੋਏ ਹਨ। ਸੰਤ ਅਤਰ ਸਿੰਘ ਘੁੰਨਸ ਵਾਲਿਆਂ ਦੀ ਸਲਾਨਾ ਸੰਗਤਾਂ ਵਲੋਂ ਸਰਧਾਪੂਰਵਕ ਮਨਾਈ ਜਾਂਦੀ ਹੈ। ਸਮਾਗਮ ਦੌਰਾਨ ਸੰਤ ਘੁੰਨਸ ਵਲੋਂ ਇਸ ਦਿਹਾੜੇ ਤੇ ਇੱਕ ਲੇਖਕ ਨੂੰ ਸਨਮਾਨਿਤ ਕਰਨ ਦੀ ਪਿ੍ਰਤ ਨੂੰ ਅੱਗੇ ਤੋਰਦਿਆਂ ਇਸ ਵਾਰ ਫਾਰਸ਼ੀ 'ਚ ਲਿਖੇ ਗਏ ਜਫਰਨਾਮੇ ਦਾ ਪੰਜਾਬੀ 'ਚ ਤਰਜਮਾ ਕਰਨ ਵਾਲੇ ਲੇਖਕ ਗੁਰਜੰਟ ਸਿੰਘ ਸਿਧੂ ਬਰਨਾਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ 'ਚ ਸ਼ਾਲ, ਮੌਮੈਂਟੋ ਅਤੇ ਨਗਦ ਰਾਸ਼ੀ ਭੇਂਟ ਕੀਤੀ ਗਈ। ਇਸ ਤੋਂ ਇਲਾਵਾ ਦੂਸਰਾ ਸਨਮਾਨ ਇੰਟਰਨੈਸ਼ਨਲ ਢਾਡੀ ਜੱਥਾ ਨਾਥ ਸਿੰਘ ਹਮੀਦੀ ਦਾ ਕੀਤਾ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਸੰਗਤਾਂ ਲਈ ਲੰਗਰ ਵਰਤਾਇਆ ਗਿਆ। ਇਸ ਮੌਕੇ ਰਾਗੀ ਸਿੰਘਾਂ ਵਲੋਂ ਰਸਭਿੰਨਾ ਕੀਤਰਨ ਕੀਤਾ ਗਿਆ। ਇਸ ਮੌਕੇ ਤਰਲੋਚਨ ਬਾਂਸਲ, ਗੁਰਵਿੰਦਰ, ਗੁਰਤੇਜ ਸਿੰਘ ਬੋਘਾ, ਬੀਬੀ ਬਲਜੀਤ ਕੌਰ ਘੁੰਨਸ, ਲਲਵੀ, ਹਲਕਾ ਭਦੋੜ ਦੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ, ਬੀਬੀ ਸਤਵੰਤ ਕੌਰ ਸਾਬਕਾ ਮੰਤਰੀ, ਪਰਮਜੀਤ ਸਿੰਘ ਮੋੜ,ਰਾਮ ਸਿੰਘ ਮੋੜ,ਅਮਨਦੀਪ ਸਿੰਘ ਕਾਂਝਲਾ,ਸੰਤ ਬਾਬਾ ਟੇਕ ਸਿੰਘ ਧਨੋਲਾ,ਸਾਬਕਾ ਚੇਅਰਮੈਨ ਵੀਰਇੰਦਰ ਜੈਲਦਾਰ,ਜੱਥੇਦਾਰ ਤੇਜਾ ਸਿੰਘ ਕਮਾਲਪੁਰਾ,ਸੁਖਵਿੰਦਰ ਸਿੰਘ ਮਹਿਲਕਲਾਂ,ਭਗਵਾਨ ਸਿੰਘ ਭਾਨਾ,ਜੀਤ ਸਿੰਘ ਸੌਹੀਆ,ਮਾਸਟਰ ਹਰਬੰਸ ਸਿੰਘ ਸ਼ੇਰਪੁਰ,ਜਸਵਿੰਦਰ ਸਿੰਘ ਦੀਦਾਰ ਗੜ੍ਹ,ਸਾਬਕਾ ਚੇਅਰਮੈਨ ਰਣਦੀਪ ਿਢਲਵਾਂ,ਸ਼ਹਿਰੀ ਪ੍ਰਧਾਨ ਉਗਰ ਸੈਨ ਮੋੜ,ਟਰੱਕ ਯੂਨੀਅਨ ਦੇੋ ਸਾਬਕਾ ਪ੍ਰਧਾਨ ਰਾਕੇਸ ਟੋਨਾ, ਬਾਬਾ ਟੇਕ ਸਿੰਘ ਧਨੌਲਾ, ਜੈਦ ਸਿੰਦਰ, ਸੁਰਜੀਤ ਸਿੰਘ, ਸਵਰਨ ਸਿੰਘ ਪ੍ਰਧਾਨ ਗੁਰਦੁਆਰਾ ਸੌਹੀਆਣਾ,ਸਾਬਕਾ ਸਰਪੰਚ ਸ਼ੇਰ ਸਿੰਘ ਮਹਿਤਾ,ਕੌਸ਼ਲਰ ਦਵਿੰਦਰ ਦੀਕਸਤ,ਕਾਕਾ ਸਿੰਘ ਿਢਲਵਾਂ,ਕੈਂਟੀ ਿਢਲਵਾਂ,ਪਰਮਜੀਤ ਸਿੰਘ ਪੰਮਾ ਤਾਜੋਕੇ ਆਦਿ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਲਵਾਈ।