ਅਮਨਦੀਪ ਸਿੰਘ ਮਾਝਾ, ਚੰਨੋ : ਹਲਕਾ ਲਹਿਰਾਗਾਗਾ ਤੋਂ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 23 ਫਰਵਰੀ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਸਬੰਧੀ ਬਲਾਕ ਭਵਾਨੀਗੜ੍ਹ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ ਰੈਲੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਦਾ ਵੱਡੀ ਗਿਣਤੀ ਵਿੱਚ ਇਕੱਠ ਹੋਵੇਗਾ, ਜੋ ਸਿੱਖ ਪੰਥ ਨੂੰ ਬਾਦਲ ਪਰਿਵਾਰ ਤੋਂ ਬਚਾਉਣ ਦਾ ਹੋਕਾ ਦੇਵੇਗਾ।

ਉਨ੍ਹਾਂ ਕਿਹਾ ਕਿ ਸੁਖਬੀਰ ਦੇ ਹੱਥ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ ਜਿਸ ਨੂੰ ਦੁਬਾਰਾ ਸਿਧਾਂਤਾਂ ਤੇ ਲਿਆਉਣ ਲਈ ਆਉਣ ਵਾਲੇ ਸਮੇਂ ਵਿੱਚ ਵੱਡੇ ਯਤਨ ਕੀਤੇ ਜਾਣਗੇ। ਇਸ ਮੌਕੇ ਨਰਿੰਦਰ ਸਿੰਘ ਨਿੰਦੀ ਸਾਬਕਾ ਸਰਪੰਚ ਰਾਮਪੁਰਾ, ਪਿ੍ਰਤਪਾਲ ਸਿੰਘ ਕਾਕੜਾ ਸਾਬਕਾ ਜ਼ਿਲਾ ਪ੍ਰਰੀਸਦ ਮੈਂਬਰ, ਅਮਰਜੀਤ ਸਿੰਘ ਪ੍ਰਧਾਨ ਬਲਾਕ ਸੰਮਤੀ ਮੈਂਬਰ ਅਤੇ ਸਾਬਕਾ ਸਰਪੰਚ,ਮਿਸਰਾ ਸਿੰਘ ਭੱਟੀਵਾਲ ਕਲਾਂ ਨੇ ਢੀਂਡਸਾ ਪਰਿਵਾਰ ਨਾਲ ਹਮਾਇਤ ਦਾ ਐਲਾਨ ਕੀਤਾ। ਢੀਂਡਸਾ ਪਰਿਵਾਰ ਦੇ ਨਜਦੀਕੀ ਆਗੂ ਗੁਰਤੇਜ ਸਿੰਘ ਝਨੇੜੀ, ਨਿਹਾਲ ਸਿੰਘ ਨੰਦਗੜ੍ਹ ਛੰਨਾਂ, ਰਾਮ ਸਿੰਘ ਮੱਟਰਾਂ, ਮਾਲਵਿੰਦਰ ਸਿੰਘ ਮਾਲਾ ਝਨੇੜੀ ਨੇ ਕਿਹਾ ਕਿ ਸੰਗਰੂਰ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਵਹੀਕਲ ਲੈ ਕੇ ਵਰਕਰ ਹਾਜ਼ਰੀ ਲਵਾਉਣਗੇ।