ਬੂਟਾ ਸਿੰਘ ਚੌਹਾਨ/ਯਾਦਵਿੰਦਰ ਭੁੱਲਰ, ਸੰਗਰੂਰ : ਲੋਕ ਸਭਾ ਹਲਕਾ ਸੰਗਰੂਰ 'ਚ ਲੋਕ ਸਭਾ ਚੋਣਂ ਦੇ ਆਖ਼ਰੀ ਗੇੜ ਦਾ ਮਤਦਾਨ ਜਾਰੀ ਹੈ। ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਸੰਸਦੀ ਹਲਕਾ ਸੰਗਰੂਰ ਦੇ ਕੁੱਲ 15 ਲੱਖ 21 ਹਜ਼ਾਰ 748 ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਇਨ੍ਹਾਂ 'ਚ 8 ਲੱਖ 7 ਹਜ਼ਾਰ 292 ਮਰਦ ਵੋਟਰ ਅਤੇ 7 ਲੱਖ 14 ਹਜ਼ਾਰ 431 ਵੋਟਰਾਂ ਤੋਂ ਇਲਾਵਾ 25 ਥਰਡ ਜੈਂਡਰ ਵੋਟਰ ਵੀ ਸ਼ਾਮਲ ਹਨ। ਸ਼ਾਮ ਤਕ ਸੰਗਰੂਰ 'ਚ ਹੁਣ ਤਕ 71.24 ਫੀਸਦੀ ਹੋਈ ਪੋਲਿੰਗ ਹੋਈ।

11:15pm : ਵੋਟਿੰਗ

ਗੁਰਦਾਸਪੁਰ : 69.27

ਅੰਮ੍ਰਿਤਸਰ : 56.35

ਖਡੂਰ ਸਾਹਿਬ : 64.17

ਜਲੰਧਰ : 62.92

ਹੁਸ਼ਿਆਰਪੁਰ : 61.63

ਅਨੰਦਪੁਰ ਸਾਹਿਬ : 64.05

ਲੁਧਿਆਣਾ : 62.15

ਫਰੀਦਕੋਟ 63.19

ਫਿਰੋਜ਼ਪੁਰ 67.76

ਫਤਹਿਗੜ੍ਹ ਸਾਹਿਬ : 65.65

ਬਠਿੰਡਾ : 73.90

ਸੰਗਰੂਰ : 71.24

ਪਟਿਆਲਾ : 67.62

9 :35 PM :

ਸੰਗਰੂਰ ਲੋਕ ਸਭਾ ਹਲਕੇ 'ਚ ਆਉਂਦੇ ਕਸਬਾ ਭਦੌੜ 'ਚ 71 ਫ਼ੀਸਦੀ, ਬਰਨਾਲਾ 'ਚ 68.30 ਫ਼ੀਸਦੀ ਅਤੇ ਮਹਿਲ ਕਲਾਂ 'ਚ 69.92 ਫ਼ੀਸਦੀ ਪੋਲਿੰਗ ਹੋਈ।

6 : 15PM : ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ : 61.13

ਅੰਮ੍ਰਿਤਸਰ : 52.47

ਖਡੂਰ ਸਾਹਿਬ : 56.77

ਜਲੰਧਰ : 56.44

ਹੁਸ਼ਿਆਰਪੁਰ : 57.00

ਅਨੰਦਪੁਰ ਸਾਹਿਬ : 56.76

ਲੁਧਿਆਣਾ : 57.47

ਫਤਹਿਗੜ੍ਹ ਸਾਹਿਬ : 58.21

ਬਠਿੰਡਾ : 62.24

ਸੰਗਰੂਰ : 70.74


ਪਟਿਆਲਾ : 64.18

03.45 PM

ਕਸਬਾ ਸ਼ਹਿਣਾ ਦੀ ਇਕ ਬਜ਼ੁਰਗ ਔਰਤ ਦੀ ਵੋਟ ਪਾਉਣ ਉਪਰੰਤ ਘਰ ਪਹੁੰਚਣ 'ਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਕੌਰ (70 ਸਾਲ) ਪਤਨੀ ਗੁਰਦੇਵ ਸਿੰਘ ਵਾਸੀ ਸ਼ਹਿਣਾ ਸਵੇਰੇ ਕਰੀਬ ਸਾਢੇ ਸੱਤ ਵਜੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਹਿਣਾ ਦੇ ਬੂਥ ਨੰਬਰ 42 'ਤੇ ਵੋਟ ਪਾ ਕੇ ਗਈ ਸੀ। ਜਿਸ ਦੀ ਘਰ ਪਹੁੰਚਣ ਉਪਰੰਤ ਸਵੇਰੇ ਕਰੀਬ ਅੱਠ ਵਜੇ ਹਾਰਟ ਅਟੈਕ ਨਾਲ ਮੌਤ ਹੋ ਗਈ।

03.36 PM

ਸੰਗੀਤ ਜਗਤ ਦੇ ਪ੍ਰਸਿੱਧ ਸੰਗੀਤਕਾਰ ਮਿਊਜ਼ਿਕ ਅੰਪਾਇਰ ਨੇ ਆਪਣੇ ਜ਼ਿਲ੍ਹਾਂ ਬਰਨਾਲਾ ਦੇ ਪਿੰਡ ਧੂਰਕੋਟ ਵਿੱਚ ਵੋਟ ਪਾਉਂਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ।

03.30 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਰਿਵਾਰ ਸਮੇਤ ਵੋਟ ਪਾਈ । ਸਥਾਨਕ ਪਤੀ ਸੁਨਾਮੀ ਦੇ ਸੁਨਾਮੀ ਦੇ ਬੂਥ ਨੰਬਰ 49 ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਆਪਣੀ ਵੋਟ ਪਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਬੰਧਨ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗਾ ਅਤੇ ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਤੋਂ ਐਨਡੀਏ ਦੀ ਸਰਕਾਰ ਬਣੇਗੀ। ਇਸ ਸਮੇਂ ਉਨ੍ਹਾਂ ਦੀ ਧਰਮ ਪਤਨੀ ਅਮਰਪਾਲ ਕੌਰ,ਸਪੁੱਤਰ ਨਵਇੰਦਰਪ੍ਰੀਤ ਸਿੰਘ, ਬੇਟੀ ਗੁਰਮਨ ਕੌਰ,ਅਤੇ ਹੋਰ ਕਈ ਉੱਘੇ ਆਗੂ ਹਾਜ਼ਰ ਸਨ।

-ਸੰਗਰੂਰ ਵਿਚ ਤਿੰਨ ਵਜੇ ਤੱਕ 46.39 ਫੀਸਦੀ ਪੋਲਿੰਗ ਹੋਈ।

03.20 PM

ਹੁਣ ਤਕ ਦੀ ਵੋਟਿੰਗ

ਗੁਰਦਾਸਪੁਰ- 48.63 ਫੀਸਦੀ

ਅੰਮ੍ਰਿਤਸਰ- 43.85

ਖਡੂਰ ਸਾਹਿਬ- 46.60

ਜਲੰਧਰ- 46.75

ਹੁਸ਼ਿਆਪੁਰ- 45.31

ਅਨੰਦਪੁਰ ਸਾਹਿਬ- 47.99

ਲੁਧਿਆਣਾ- 45.70

ਫ਼ਤਹਿਗੜ੍ਹ ਸਾਹਿਬ- 48.76

ਫਰੀਦਕੋਟ- 45.52

ਫਿਰੋਜ਼ਪੁਰ- 52.31

ਬਠਿੰਡਾ- 50.54

ਸੰਗਰੂਰ- 52.34

ਪਟਿਆਲਾ- 51.74

03.00 PM

ਅੱਜ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇ ਡੀਜੀਪੀ ਮੁਹੰਮਦ ਮੁਸਤਫਾ ਸਾਹਿਬ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ।

02.30 PM

ਮਹਿਲ ਕਲਾਂ 'ਚ ਦੁਲਹਨ ਵਾਂਗ ਸਜਾਏ ਮਾਡਲ ਬੂਥ। ਵੋਟ ਪਾਉਣ ਆਈਆ ਮਹਿਲਾ ਵੋਟਰਾਂ ਨੇ ਲਵਾਈ ਮਹਿੰਦੀ। ਨੌਜਵਾਨਾ ਨੇ ਸੈਫਲੀ ਪੁਆਇੰਟ 'ਤੇ ਖਿਚਵਾਈਆ ਤਸਵੀਰਾਂ।

01.45 PM

ਲੋਕ ਸਭਾ ਹਲਕਾ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਬੱਗਾ ਸਿੰਘ ਕਾਹਨੇਕੇ ਆਪਣੀ ਵੋਟ ਪਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ।

12: 54 PM

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਵੋਟ ਪਾਉਣ ਉਪਰੰਤ ਸੈਲਫ਼ੀ ਲੈਂਦੇ ਹੋਏ।

12.20 PM

ਬਰਨਾਲਾ 'ਚ ਡਿਊਟੀ 'ਤੇ ਤਾਇਨਾਤ ਮਹਿਲਾ ਪੁਲਿਸ ਅਧਿਕਾਰੀ ਆਪਣੇ ਸਟਾਫ਼ ਸਮੇਤ ਵੋਟ ਪਾਉਣ ਉਪਰੰਤ ਸੈਲਫ਼ੀ ਲੈਂਦੇ ਹੋਏ।

12.46 PM

ਨਗਰ ਕੌਂਸਲ ਬਰਨਾਲਾ ਦੇ ਮੌਜੂਦਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾਂ ਪ੍ਰਧਾਨ ਸੰਜੀਵ ਸ਼ੋਰੀ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਉਪਰੰਤ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ।

12:35 PM : ਬਜ਼ੁਰਗ ਕਾਮਰੇਡ ਆਗੂ ਕਾਮਰੇਡ ਸਾਂਝਾ ਰਾਮ ਪਿੰਡ ਚੱਕ ਛੱਪੜੀ ਵਾਲਾ ਵਿਖੇ 93 ਸਾਲ ਦੀ ਉਮਰ ਵਿਚ ਬੜੇ ਉਤਸ਼ਾਹ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਬਾਅਦ ਨਿਸ਼ਾਨ ਵਿਖਾਉਂਦੇ ਹੋਏ।

12:05 PM : ਅਬੋਹਰ ਵਿਧਾਨ ਸਭਾ ਹਲਕੇ ਵਿਚ ਗਿਆਰਾਂ ਵਜੇ ਤਕ 26 ਪ੍ਰਤੀਸ਼ਤ ਮਤਦਾਨ

ਵਿਧਾਨ ਸਭਾ ਹਲਕਾ ਮਹਿਲ ਕਲਾਂ 'ਚ ਪੈਂਦੇ ਪਿੰਡ ਕਾਲਾਬੂਲਾ ਵਿਖੇ ਪਹਿਲੀ ਵਾਰ ਵੋਟ ਪਾਉਣ 'ਤੇ ਜਸਪ੍ਰੀਤ ਕੌਰ ਨੂੰ ਪ੍ਰਸੰਸਾ ਪੱਤਰ ਦਿੰਦੇ ਹੋਏ ਪ੍ਰੀਜਾਈਡਿੰਗ ਅਫਸਰ ਉਪਿੰਦਰਜੀਤ ਸਿੰਘ, ਬੀਐਲਓ ਮਾ: ਰਣਜੀਤ ਸਿੰਘ ਅਤੇ ਸੁਪਰਵਾਇਜ਼ਰ ਕਰਤਾਰ ਸਿੰਘ ਸੋਢੀ।

11.07 AM

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ਾਂਤੀ ਨੇ ਆਪਣੇ ਪਰਿਵਾਰ ਸਮੇਤ ਯਮਲਾ ਮਾਲਕਿਨ ਚ ਪਿੰਕ ਪੋਲਿੰਗ ਵਿਚ ਪਾਈ ਵੋਟ।

11.05 AM

ਫ਼ਿਲਮੀ ਅਦਾਕਾਰ ਤੇ ਨਿਰਦੇਸ਼ਕ ਭੁਪਿੰਦਰ ਬਰਨਾਲਾ ਨੇ ਅੱਜ ਆਪਣੇ ਜੱਦੀ ਸ਼ਹਿਰ ਬਰਨਾਲਾ 'ਚ ਪਾਈ ਵੋਟ।

10.55 AM

ਫ਼ਿਲਮੀ ਅਦਾਕਾਰਾ ਰੁਪਿੰਦਰ ਰੂਪੀ ਨੇ ਆਪਣੇ ਸ਼ਹਿਰ ਬਰਨਾਲਾ 'ਚ ਆ ਕੇ ਪਾਈ ਵੋਟ ।

10.50 AM

ਡਿਊਟੀ 'ਤੇ ਤਾਇਨਾਤ ਪੀਐੱਮਐੱਫ ਜਵਾਨ ਬਜ਼ੁਰਗ ਔਰਤ ਨੂੰ ਮਤਦਾਨ ਕੇਂਦਰ ਜਾਣ 'ਚ ਮਦਦ ਕਰਦੇ ਹੋਏ।

10.46 AM

ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪਤਨੀ ਜਸਵਿੰਦਰ ਕੌਰ ਮਾਤਾ ਗੁਲਾਬ ਕੌਰ ਨੇ ਸਰਕਾਰੀ ਪ੍ਰਾ ਸਕੂਲ ਪਿੰਡ ਪੰਡੋਰੀ ਦੇ ਬੂਥ ਨੰਬਰ ਬਾਰਾਂ ਤੇ ਆਪਣੀ ਵੋਟ ਪਾਈ।

10.44 AM

110 ਸਾਲਾ ਬਜ਼ੁਰਗ ਮਹਿਲਾ ਜਮੀਲਾ ਖਾਤੂਨ ਨੇ ਬਰਨਾਲਾ ਦੇ ਜੁਮਲਾ ਮਾਲਕਿਨ ਸਕੂਲ ਚ ਆਪਣੀ ਵੋਟ ਪਾਈ।Posted By: Amita Verma