ਸੰਗਰੂਰ : ਨਾਮੀ ਲੇਖਕ ਤੇ ਅਧਿਆਪਕ ਪ੍ਰਿੰ. ਸੁਲੱਖਣ ਮੀਤ ਨਹੀਂ ਰਹੇ। ਉਹ ਲੰਬੇ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਹ ਮੂਲ ਤੌਰ 'ਤੇ ਪਾਕਿਸਤਾਨ ਦੇ ਜੰਮਪਲ ਸਨ ਤੇ ਵੰਡ ਤੋਂ ਬਾਅਦ ਸੰਗਰੂਰ ਆ ਕੇ ਵਸ ਗਏ ਸਨ । ਉਨ੍ਹਾਂ ਦਾ ਜਨਮ 15 ਮਈ 1938 ਨੂੰ ਮਿੰਟਗੁਮਰੀ 'ਚ ਹੋਇਆ। ਉਨ੍ਹਾਂ ਨੇ ਲੰਬਾ ਸਮਾਂ ਅਧਿਆਪਨ ਦੇ ਨਾਲ-ਨਾਲ ਸਾਹਿਤ ਸਿਰਜਣਾ 'ਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹ ਸਾਬਕਾ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ ਦੇ ਜਵਾਈ ਸਨ। ਉਹ ਅਧਿਆਪਨ ਦੇ ਕਿੱਤੇ ਦੀ ਸੇਵਾ ਨਿਭਾਦਿਆਂ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੇ ਪਿ੍ਰੰਸੀਪਲ ਰਹੇ। ਉਨ੍ਹਾਂ ਦੇ ਕਈ ਵਿਦਿਆਰਥੀ ਵੀ ਪੰਜਾਬੀ ਸਾਹਿਤ 'ਚ ਚਮਕਦੇ ਹੀਰੇ ਵਜੋਂ ਉਭਰੇ। ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ 'ਚ 'ਸੁੱਚਾ ਫੁੱਲ', 'ਬੇਗਾਨੀ ਧੁੱਪ', 'ਇਕ ਹੰਝੂ ਹੋਰ', 'ਇੱਜ਼ਤਾਂ ਵਾਲੇ', 'ਗੋਲ ਫਰੇਮ' ਤੇ 'ਨਵੀਆਂ ਗੱਲਾਂ' ਆਦਿ ਸ਼ਾਮਲ ਹਨ।

ਲੇਖਕ ਪ੍ਰਿੰਸੀਪਲ . ਸੁਲੱਖਣ ਮੀਤ ਬਹੁਪੱਖੀ ਲੇਖਕ ਸਨ। ਰਣਬੀਰ ਕਾਲਿਜ ਸੰਗਰੂਰ ਵਿੱਚ ਲੰਮਾ ਸਮਾਂ ਉਹ ਇਤਿਹਾਸ ਦੇ ਅਧਿਆਪਕ ਰਹੇ। ਸ਼੍ਰੋਮਣੀ ਕਮੇਟੀ ਦੇ ਸਿੱਖ ਹਿਸਟਰੀ ਰੀਸਰਚ ਬੋਰਡ ਦੇ ਵੀ ਉਹ ਕੁਝ ਸਮਾਂ ਮੈਂਬਰ ਰਹੇ।

ਇਸ ਤੋਂ ਇਲਾਵਾ ਉਹ ਗ਼ਜ਼ਲ ਤੇ ਮਿੰਨੀ ਕਹਾਣੀ ਲੇਖਨ ਨਾਲ ਵੀ ਜੁੜੇ ਹੋਏ ਸਨ। ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ ਦੇ ਦਾਮਾਦ ਹੋਣ ਦੇ ਬਾਵਜੂਦ ਉਨ੍ਹਾਂ ਕਦੇ ਵੀ ਆਪਣੀ ਤਰੱਕੀ ਲਈ ਵਿਚਕਾਰਲਾ ਰਾਹ ਨਹੀਂ ਸੀ ਅਪਣਾਇਆ।

Posted By: Ravneet Kaur