ਅਸ਼ਵਨੀ ਸੋਢੀ, ਮਾਲੇਰਕੋਟਲਾ : ਸਰਹੰਦੀ ਦਰਵਾਜ਼ੇ ਨੇੜੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਲੀਡਰ ਸਫੂਰਾ ਜਰਗਰ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਕੀਤਾ।

ਪੀਐੱਸਯੂ ਦੀ ਜ਼ਿਲ੍ਹਾ ਆਗੂ ਜਸਪ੍ਰਰੀਤ ਕੌਰ ਜੱਸੂ ਨੇ ਕਿਹਾ ਕਿ ਸਫੂਰਾ ਜਰਗਰ ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ ਸੀਏਏ, ਐਨਆਰਸੀ ਖ਼ਿਲਾਫ਼ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ। ਜਿਸ ਕਰ ਕੇ ਉਸ ਨੂੰ ਗਿ੍ਫ਼ਤਾਰ ਕੀਤਾ।

ਉਨ੍ਹਾਂ ਕਿਹਾ ਕਿ ਸਫੂਰਾ ਜਰਗਰ ਨੂੰ ਗਿ੍ਫ਼ਤਾਰ ਕੀਤੇ ਨੂੰ ਦੋ ਮਹੀਨੇ ਹੋ ਚੁੱਕੇ ਹਨ ਪਰ ਉਸ ਦੀ ਅਰਜ਼ੀ ਲਗਾਤਾਰ ਖਾਰਜ ਕੀਤੀ ਜਾ ਰਹੀ ਹੈ। ਬੇਸ਼ੱਕ 10 ਅਪ੍ਰਰੈਲ ਨੂੰ ਗਿ੍ਫ਼ਤਾਰ ਕਰਨ ਤੋਂ 13 ਅਪ੍ਰਰੈਲ ਨੂੰ ਉਸ ਨੂੰ ਜ਼ਮਾਨਤ ਮਿਲੀ ਸੀ ਪਰ ਉਸੇ ਦਿਨ ਜੋ ਫਰਵਰੀ ਵਿੱਚ ਦਿੱਲੀ ਵਿੱਚ ਹਿੰਸਾ ਹੋਈ ਸੀ। ਉਸ ਸੂਚੀ ਵਿੱਚ ਉਸਦਾ ਨਾਮ ਪਾ ਕੇ ਯੂ.ਏ.ਪੀ.ਏ ਲਾ ਦਿੱਤਾ ਗਿਆ। ਇਸੇ ਤਰ੍ਹਾਂ ਪਿਛਲੀ ਦਿਨੀਂ ਪਟਿਆਲਾ ਸੈਸ਼ਨ ਕੋਰਟ ਨੇ ਵੀ ਉਸ ਦੀ ਅਪੀਲ ਖਾਰਜ ਕਰ ਦਿੱਤੀ ਸੀ। ਜਦੋਂਕਿ ਸਫੂਰਾ ਜਰਗਰ 5 ਮਹੀਨੇ ਦੀ ਗਰਭਵਤੀ ਹੈ, ਕੋਰੋਨਾ, ਤਾਲਾਬੰਦੀ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ, ਜੋ ਵੀ ਅੌਰਤ ਗਰਭਵਤੀ ਹੈ। ਉਸ ਨੂੰ ਜ਼ਮਾਨਤ 'ਤੇ ਭੇਜਿਆ ਜਾਵੇ ਪਰ ਮੋਦੀ ਸਾਰੇ ਕਾਨੂੰਨ ਿਛੱਕੇ ਟੰਗ ਕੇ ਆਪਣਾ ਘੱਟ ਗਿਣਤੀਆਂ ਖ਼ਿਲਾਫ਼ ਫਿਰਕੂ ਫਾਸ਼ੀਵਾਦ ਦਾ ਏਜੰਡਾ ਲਗਾਤਾਰ ਲਾਗੂ ਕਰ ਰਹੀ ਹੈ।

ਉਨ੍ਹਾਂ ਮੰਗ ਕੀਤੀ ਕਿ ਸਫੂਰਾ ਜਰਗਰ ਸਮੇਤ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਕਪਿਲ ਮਿਸ਼ਰਾ ਅਤੇ ਅਨੁਰਾਗ ਠਾਕੁਰ ਨੂੰ ਗਿ੍ਫ਼ਤਾਰ ਕੀਤਾ ਜਾਵੇ, ਸਿਆਸੀ ਸਰਗਰਮੀਆਂ 'ਤੇ ਰੋਕ ਲਾਉਣੀ ਬੰਦ ਕੀਤੀ ਜਾਵੇ। ਇਸ ਤੋਂ ਇਲਾਵਾ ਕਾਲਜ ਕਮੇਟੀ ਆਗੂ ਸ਼ਾਹਿਦਾ, ਸ਼ਬੀਨਾ, ਬੇਅੰਤ ਸ਼ੇਰਪੁਰ, ਗਗਨਦੀਪ ਕੌਰ, ਰੋਜ਼ੀ ਅਤੇ ਸ਼ਹਿਨਾਜ਼ ਵੀ ਹਾਜ਼ਰ ਸਨ।