ਸਟਾਫ ਰਿਪੋਰਟਰ, ਬਰਨਾਲਾ : ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਕਾਲਜ ਦੇ ਪ੍ਰਧਾਨ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਦੀ ਅਗਵਾਈ ਹੇਠ ਪਿ੍ਰੰਸੀਪਲ ਡਾ. ਸਰਬਜੀਤ ਸਿੰਘ ਕੁਲਾਜ ਦੀ ਦੇਖ-ਰੇਖ 'ਚ ਰੋਡ ਸੈਫਟੀ ਦਿਵਸ ਮਨਾਇਆ ਗਿਆ। ਇਸ ਸਮੇਂ ਕਾਲਜ 'ਚ ਐਨਐਸਐਸ ਯੂਥ ਕਲੱਬ ਰੈੱਡ ਰਿਬਨ ਤੇ ਡਿਫੈਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਰੋਡ ਸੈਫਟੀ ਦਿਵਸ ਮਨਾਇਆ ਗਿਆ। ਇਸ ਸਮੇਂ ਟ੍ਰੈਫਿਕ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਵਿਸ਼ੇਸ ਤੌਰ 'ਤੇ ਸ਼ਮੁੂਲੀਅਤ ਕੀਤੀ। ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਟ੍ਰੈਫਿਕ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਟੈ੍੍ਫਿਕ ਨਿਯਮਾਂ ਦੀ ਪਾਲਣਾ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਹੈ। ਇਸ ਮੌਕੇ ਮੈਡਮ ਗੁਰਪ੍ਰਰੀਤ ਕੌਰ, ਪ੍ਰਰੋ. ਹਰਦੀਪ ਕੌਰ, ਪ੍ਰਰੋ. ਹਰਪ੍ਰਰੀਤ ਸਿੰਘ ਸੰਧੂ, ਪ੍ਰਰੋ. ਅਨਿਲ ਸ਼ੋਰੀ ਤੇ ਵਿਦਿਆਰਥੀ ਹਾਜ਼ਰ ਸਨ।