------

ਬਲਜਿੰਦਰ ਸਿੰਘ ਮਿੱਠਾ, ਸੰਗਰੂਰ

ਸਥਾਨ ਸੰਗਰੂਰ ਰੋਡ ਹੋਏ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ। ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸੰਗਰੂਰ ਸਦਰ ਦੇ ਸਹਾਇਕ ਥਾਣੇਦਾਰ ਅਜੈਬ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਰਾਮ ਮਹਾਤੋ (25) ਪੁੱਤਰ ਵਿਸ਼ੂ ਨਾਥ ਮਹਾਤੋ ਨਿਵਾਸੀ ਬਿਹਾਰ ਜੋ ਕਿ ਆਪਣੇ ਮੋਟਰਸਾਇਕਲ 'ਤੇ ਸੰਗਰੂਰ ਤੋਂ ਸੁਨਾਮ ਨੂੰ ਜਾ ਰਿਹਾ ਸੀ ਅਤੇ ਸਵੇਰੇ ਕਰੀਬ 9 ਵਜੇ ਸੁਨਾਮ-ਸੰਗਰੂਰ ਸੜਕ 'ਤੇ ਉਸ ਦੇ ਮੋਟਰ ਸਾਇਕਲ ਦਾ ਸੰਤੂਲਨ ਵਿਗੜ ਗਿਆ। ਜਿਸ ਕਰਕੇ ਅੱਗੋ ਆ ਰਹੀ ਇੱਕ ਕਾਰ ਵਿੱਚ ਉਸ ਦੀ ਟੱਕਰ ਹੋ ਗਈ। ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ 174 ਦੀ ਕਾਰਵਾਈ ਅਮਲ ਵਿੱਚ ਲਿਆ ਦੀ ਹੈ। ਜਿਸ ਦੌਰਾਨ ਵਿਅਕਤੀ ਦਾ ਪੋਸ਼ਟਮਾਰਟਮ ਕਰਕੇ ਲਾਸ਼ ਉਸ ਦੇ ਪਰਿਵਾਰ ਮੈਂਬਰਾਂ ਨੂੰ ਸੌਂਪ ਦਿੱਤੀ ਹੈ।