ਕਰਮਜੀਤ ਸਿੰਘ ਸਾਗਰ, ਧਨੌਲਾ : ਧਨੌਲਾ ਰਾਈਸ ਮਿਲਰਜ਼ ਐਸੋਸੀਏਸ਼ਨਾਂ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਪਿ੍ਰੰਸਪਾਲ ਦਾਨਗੜ੍ਹੀਆ, ਸੰਜੂ ਬਾਸ਼ਲ, ਜ਼ਿਲ੍ਹਾ ਪ੍ਰਧਾਨ ਅਨਿੱਲ ਕੁਮਾਰ ਸੇਠੀ ਦੀ ਅਗਵਾਈ ਹੇਠ ਹੋਈ। ਪ੍ਰਧਾਨਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿੱਲ ਮਾਲਕ ਇਸ ਸਮੇਂ ਭਾਰੀ ਸੰਕਟ ਦੇ ਦੌਰ 'ਚੋਂ ਲੰਘ ਰਹੇ ਹਨ। ਇਸ ਸਬੰਧੀ ਸਰਕਾਰ ਚੌਲ ਮਿੱਲਾਂ ਦੀਆਂ 5 ਲੱਖ ਦੀਆਂ ਸਕਿਓਰਟੀਆਂ ਜੋ ਕਿ ਅਜੇ ਤਕ ਵਾਪਸ ਨਹੀਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮਿੱਲਰਾਂ ਦੇ ਛੜਾਈ ਬਿੱਲ ਵੀ ਬਕਾਇਆ ਹਨ। ਯੂਸੇਜ਼ ਚਾਰਜਿਸ ਦੀ ਪੈਮੈਂਟ ਦੀ ਅਦਾਇਗੀ ਵੀ ਬਕਾਇਆ ਪਈ ਹੈ। ਜਦੋਂ ਕਿ ਜ਼ਿਆਦਾਤਰ ਮਿਲਰਾਂ ਨੇ 31 ਮਾਰਚ 19 ਨੂੰ ਆਪਣਾ ਚਾਵਲ ਭੁਗਤਾਨ ਕਰ ਦਿੱਤਾ ਸੀ ਇਸ ਤੋਂ ਇਲਾਵਾ ਜੋ ਪਨਗ੍ਰੇਨ ਦੀ ਡਾਇਰੈਕਟਰ ਨੇ ਬਾਰਦਾਨੇ ਦੀ ਚਿੱਠੀ ਵਾਪਸ ਲੈਣ ਦਾ ਭਰੋਸਾ ਦਿਵਾਇਆ ਸੀ, ਉਸ ਸਬੰਧੀ ਵੀ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ 2006-07 ਤੋਂ 2014-15 ਤਕ ਬਾਰਦਾਨੇ ਦੀਆਂ ਰਿਕਵਰੀਆਂ ਵਾਪਸ ਲਈਆਂ ਜਾਣ ਤੇ ਸਿੱਲ ਕੱਟ 'ਤੇ ਲਾਇਆ ਗਿਆ ਵਿਆਜ ਵਾਪਸ ਕੀਤਾ ਜਾਵੇ। ਰਾਈਸ਼ ਮਿੱਲਰ ਸਰਕਾਰ ਦੁਆਰਾ ਕੀਤੇ ਜਾ ਰਹੇ ਇਸ ਧੱਕੇ ਪ੍ਰਤੀ ਕਾਫੀ ਰੋਸ਼ 'ਚ ਹਨ। ਜੇਕਰ ਮਿੱਲਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਸੂਬੇ ਦੇ ਸਮੂਹ ਮਿੱਲਰ ਇਕੱਠੇ ਹੋ ਕਿ ਸੰਘਰਸ਼ ਵਿੱਢਣ ਲਈ ਮਜ਼ਦੂਰ ਹੋ ਜਾਣਗੇ। ਜਿਸ ਦੀ ਜ਼ਿਮੇਵਾਰ ਪੰਜਾਬ ਸਰਕਾਰ ਹੋਵੇਗੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਆਉਣ ਵਾਲੇ ਸਮੇਂ 'ਚ ਮੰਗਾਂ ਨਾ ਮੰਨੀਆਂ ਤਾਂ ਵਿਰੋੋਧ 'ਚ ਅਨਾਜ ਭਵਨ ਚੰਡੀਗੜ੍ਹ 'ਚ ਵਿਸ਼ਾਲ ਧਰਨਾ ਰੱਖਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਮੁਸਤਾਖ ਖਾ, ਬੋਨੀ ਬਾਸ਼ਲ, ਅਜੈ ਕੁਮਾਰ ਗਰਗ, ਭੁਸ਼ਨ ਕੁਮਾਰ, ਪੱਪੂ ਬਾਸ਼ਲ, ਰਾਮਾ, ਵੀਟਾ, ਮੋਹਿਤ, ਮੱਖਣ ,ਵੇਦਪਾਲ, ਲਵਲੀ, ਨਿਸ਼ੂ ਆਦਿ ਹਾਜ਼ਰ ਸਨ।