ਅਸ਼ੋਕ ਜੋਸ਼ੀ, ਮਾਲੇਰਕੋਟਲਾ : ਜੇਕਰ ਮਨੁੱਖਤਾ ਨੂੰ ਜਿਊਂਦੀ ਰੱਖਣੀ ਹੈ ਤਾਂ ਧੀਆਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਦੌਰ ਵਿੱਚ ਲੜਕਿਆਂ ਨਾਲੋਂ ਲੜਕੀਆਂ ਅਪਣੇ ਮਾਤਾ-ਪਿਤਾ ਦਾ ਅਖੀਰ ਤਕ ਵੱਧ ਖਿਆਲ ਰੱਖਦੀਆਂ ਹਨ। ਇਹ ਵਿਚਾਰ ਮਨਜੀਤ ਸਿੰਘ ਬਰਾੜ ਐੱਸਪੀ ਪੁਲਿਸ ਮਾਲੇਰਕੋਟਲਾ ਨੇ ਮੌਲਾਨਾ ਆਜ਼ਾਦ ਐਜੂਕੇਸ਼ਨ ਏਡ ਫਾਉਂਡੇਸ਼ਨ ਸੰਸਥਾ ਵੱਲੋਂ ਭਰੂਣ ਹੱਤਿਆ ਵਿਰੁੱਧ ਸਥਾਨਕ ਸਰਕਾਰੀ ਕਾਲਜ ਤੋਂ ਚੱਲਣ ਵਾਲੀ ਰਿੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਮੌਕੇ ਕਹੇ। ਸਥਾਨਕ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸਾਡੇ ਸਮਾਜ ਨੂੰ ਧੀਆਂ ਬਾਰੇ ਅਪਣੀ ਮਾਨਸਿਕਤਾ ਬਦਲਣੀ ਪਵੇਗੀ। ਰੈਲੀ ਵਿੱਚ ਤਹਿਸੀਲਦਾਰ ਬਾਦਲ ਦੀਨ, ਪਿ੍ਰੰਸੀਪਲ ਸਰਕਾਰੀ ਕਾਲਜ ਡਾ. ਪ੍ਰਵੀਨ ਸ਼ਰਮਾ, ਹੋਮਿਓਪੈਥੀ ਡਾ. ਤਨਵੀਰ ਹੁਸੈਨ, ਸੀਡੀਪੀਓ ਪਵਨ ਕੁਮਾਰ, ਪ੍ਰਰੋ. ਡਾ. ਇਰਫਾਨ ਫਾਰੂਕੀ, ਪਿ੍ਰੰਸੀਪਲ ਅਯਾਨ ਨਰਸਿੰਗ ਕਾਲਜ ਜਸਪ੍ਰਰੀਤ ਕੌਰ ਬਾਜਵਾ, ਚੇਅਰਮੈਨ ਨਗਰ ਸੁਧਾਰ ਟਰਸਟ ਚੌਧਰੀ ਮੁਹੰਮਦ ਬਸ਼ੀਰ, ਨਗਰ ਕੌਂਸਲ ਪ੍ਰਧਾਨ ਮੁਹੰਮਦ ਇਕਬਾਲ ਫੌਜੀ, ਪਿ੍ਰੰਸੀਪਲ ਕੰਬੋਜ਼ ਸਕੂਲ਼ ਇਸਰਾਰ ਨਾਜ਼ਮੀ, ਰਿਟਾ. ਪਿ੍ਰੰਸੀਪਲ ਅਸ਼ੋਕ ਜੋਸ਼ੀ, ਪ੍ਰਸਿੱਧ ਸਮਾਜ ਸੇਵਕ ਇੰਦਰਜੀਤ ਸਿੰਘ ਮੰੁਡੇ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਰਕਾਰੀ ਹਸਤਾਲ ਦੇੇ ਨਰਸਿੰਗ ਸਟਾਫ ਸਮੇਤ 500 ਤੋਂ ਵੀ ਵੱਧ ਵਿਦਿਆਰਥਣਾਂ ਨੇ ਵੀ ਭਾਗ ਲਿਆ।