ਕਰਮਜੀਤ ਸਿੰਘ ਸਾਗਰ, ਧਨੌਲਾ : ਦੁਨੀਆ ਭਰ 'ਚ ਫੈਲੇ ਜਾ ਰਹੇ ਕੋਰੋਨਾ ਮਹਾਮਾਰੀ ਦੀ ਨਾ ਮੁਰਾਦ ਬਿਮਾਰੀ ਦਾ ਪੂਰਾ ਸਹਿਮ ਪਾਇਆ ਜਾ ਰਿਹਾ ਹੈ। ਕਿਉਂਕਿ ਜਿੱਥੇ ਵੀ ਕੋਰੋਨਾ ਦੇ ਮਰੀਜ਼ ਦਾ ਸ਼ੱਕ ਪਤਾ ਲੱਗਦਾ ਹੈ ਉਸ ਇਲਾਕੇ 'ਚ ਉਸ ਸ਼ਹਿਰ/ਪਿੰਡ 'ਚ ਸਹਿਮ ਦਾ ਮਹੌਲ ਪੈ ਜਾਂਦਾ ਹੈ ਇਸੇ ਤਰ੍ਹਾਂ ਮੰਡੀ ਧਨੌਲਾ ਦੇ ਭੱਠਲਾ ਰੋਡ 'ਤੇ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਵਿਅਕਤੀ ਦੀ ਕੋਰੋਨਾ ਦੀ ਪਾਜ਼ੇਟਿਵ ਰਿਪੋਰਟ ਆਉਣ 'ਤੇ ਇਲਾਕੇ ਭਰ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ।

ਸਰਕਾਰੀ ਹਸਪਤਾਲ ਧਨੌਲਾ ਦੇ ਐੱਸਐੱਮਓ ਡਾ. ਸਤਵੰਤ ਸਿੰਘ ਅੌਜਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ ਲਾਲ (50) ਵਾਸੀ ਭੱਠਲਾ ਰੋਡ ਧਨੌਲਾ ਜੋ ਕਿ ਬੁੱਧਵਾਰ ਦੀ ਸਵੇਰੇ ਗਾਜੀਆਬਾਦ ਤੋ ਧਨੌਲੇ ਤੋਂ ਪੰਜਾਬ ਪੁੱਜਾ। ਜਿਸ ਦੀਆਂ ਸ਼ੱਕ ਦੇ ਆਧਾਰ 'ਤੇ ਸਾਰੀਆ ਰਿਪੋਰਟਾਂ ਲਈਆਂ ਗਈਆ ਤੇ ਅੱਜ ਸ਼ੁੱਕਰਵਾਰ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਬਰਨਾਲਾ ਗੁਰਇੰਦਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਕੋਰੋਨਾ ਪਾਜ਼ੇਟਿਵ ਆਏ ਮਰੀਜ਼ ਨੂੰ ਖੁੱਡੀ ਵਿਖੇ ਇਕਾਂਤਵਾਸ ਤਹਿਤ ਯੋਗ ਬਣੀ ਜਗ੍ਹਾ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਾਮ ਲਾਲ ਦੇ ਸਮੂਹ ਪਰਿਵਾਰ ਸਮੇਤ 14 ਵਿਅਕਤੀ ਤੇ ਅੌਰਤਾਂ ਦੇ ਸੈਂਪਲ ਲਏ ਗਏ ਹਨ। ਜਿਸ ਦੀ ਰਿਪੋਰਟ ਐਤਵਾਰ ਨੂੰੂ ਆਉਣ ਤਕ ਨਿਗਰਾਨੀ ਹੇਠ ਰੱਖਿਆ ਜਾਵੇਗਾ। ਇਸ ਮੌਕੇ ਡਾ. ਨਵਨੀਤ ਕੌਰ, ਯਾਦਵਿੰਦਰ ਸਿੰਘ ਅੱੈਮਪੀਐੱਚ ਡਬਲਯੂ, ਰੁਪਿੰਦਰ ਕੌਰ ਸੀਐੱਚਓ, ਬੀਈਈ ਬਲਰਾਜ ਸਿੰਘ ਤੇ ਮਨਜਿੰਦਰ ਕੌਰ ਆਦਿ ਵੀ ਹਾਜ਼ਰ ਸਨ।