ਸੁਰਿੰਦਰ ਗੋਇਲ, ਸ਼ਹਿਣਾ : ਜੀਐੱਨ ਇੰਟਰਨੈਸ਼ਨਲ ਸਕੂਲ ਸੁਖਪੁਰਾ ਵਿਖੇ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਤੇ ਐਜੂਕੇਟ ਪੰਜਾਬ ਪ੍ਰਰੋਜੈਕਟ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਧਾਰਮਿਕ ਪ੍ਰਰੀਖਿਆ ਕਰਵਾਈ ਗਈ। ਇਹ ਪ੍ਰਰੀਖਿਆ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੀ ਖ਼ਾਲਸਾ ਇੰਗਲੈਂਡ ਵਾਲੇ ਜ਼ੋਨ ਇੰਚਾਰਜ ਮੋਗਾ ਸੋਹਣ ਸਿੰਘ ਰੌਤਾਂ, ਜ਼ੋਨ ਸੇਵਾਦਾਰ ਬੀਬੀ ਅਮਨਦੀਪ ਕੌਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਕੂਲ ਡਾਇਰੈਕਟਰ ਅਵਤਾਰ ਸਿੰਘ ਮਾਨ ਤੇ ਪਿ੍ਰੰਸੀਪਲ ਅਨਿਲ ਕੁਮਾਰ ਭਾਰਦਵਾਜ ਨੇ ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਪ੍ਰਰੇਰਿਤ ਕੀਤਾ ਤੇ ਗੁਰੂਆਂ ਦੀ ਕੁਰਬਾਨੀ ਬਾਰੇ ਦੱਸਿਆ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ 'ਚ ਅਪਨਾਉਣ ਲਈ ਜਾਗਰੂਕ ਕੀਤਾ। ਇਸ ਮੌਕੇ 120 ਬੱਚਿਆਂ ਨੇ ਇਸ ਪ੍ਰਰੀਖਿਆ 'ਚ ਭਾਗ ਲਿਆ। ਟਰੱਸਟ ਦੇ ਜ਼ੋਨ ਇੰਚਾਰਜ ਨੇ ਦੱਸਿਆ ਕਿ ਐਜੂਕੇਟ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਲੋੜਮੰਦ 5000 ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਗੁਰਮੀਤ ਸਿੰਘ, ਚਮਕੌਰ ਸਿੰਘ ਤੇ ਸਮੂਹ ਸਟਾਫ਼ ਹਾਜ਼ਰ ਸੀ।