ਕਰਮਜੀਤ ਸਿੰਘ ਸਾਗਰ, ਧਨੌਲਾ : ਪਿੰਡ ਭੂਰੇ ਵਿਖੇ ਭਾਈ ਸਤਪਾਲ ਸਿੰਘ ਤੇ ਸਮੂਹ ਨਗਰ ਨਿਵਾਸੀਆਂ ਤੇ ਸੰਤ ਅਤਰ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਦੇ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ 'ਚ ਬੱਚਿਆਂ ਦੇ ਗੁਰਬਾਣੀ ਕੰਠ, ਲੰਮੇ ਕੇਸ ਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਜਿਸ 'ਚ ਬਾਬਾ ਜਸਵਿੰਦਰ ਸਿੰਘ ਹਰੇੜੀ, ਬਾਬਾ ਦਰਸ਼ਨ ਸਿੰਘ ਗੁਰਦਵਾਰਾ ਸ਼੍ਰੀ ਅਗੀਠਾ ਸਾਹਿਬ ਮਸਤੂਆਣਾ ਸਾਹਿਬ, ਬਾਬਾ ਬਲਜੀਤ ਸਿੰਘ ਫੱਕਰ ਬੰਗਾਂਵਾਲੀ, ਬਾਬਾ ਜਗਰੂਪ ਸਿੰਘ ਚੌਂਹਟਾ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਸਤਪਾਲ ਸਿੰਘ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ 'ਚ ਅਕਾਲ ਅਕੈਡਮੀ ਰਾਜੀਆ, ਦਸਮੇਸ਼ ਅਕੈਡਮੀ ਹਰੀਗੜ੍ਹ, ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ ਸਕੂਲਾਂ ਤੇ ਪਿੰਡਾਂ ਦੇ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਬਾਬਾ ਨਿਧਾਨ ਸਿੰਘ ਹਜੂਰ ਸਾਹਿਬ ਕਾਰ ਸੇਵਾ ਦੇ ਸੇਵਕ ਭਾਈ ਜਗਰਾਜ ਸਿੰਘ ਹਰੀਗੜ੍ਹ, ਅਵਤਾਰ ਸਿੰਘ ਮੰਡੇਰ, ਮਹਿੰਦਰ ਸਿੰਘ ਬੰਗੇਹਰ ਧਨੌਲਾ, ਸੁਰਜੀਤ ਸਿੰਘ ਰਾਜੀਆ ਤੇ ਪਿੰਡ ਭੂਰੇ ਦੀ ਸਮੂਹ ਪੰਚਾਇਤ ਤੇ ਸਰਪੰਚ ਗੁਰਜੀਤ ਸਿੰਘ ਤੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਵੱਲੋਂ ਕਰਵਾਈ ਗਈ। ਭਾਈ ਸਤਪਾਲ ਸਿੰਘ ਨੇ ਦੱਸਿਆ ਕਿ ਲੰਮੇ ਕੇਸ ਮੁਕਾਬਲੇ 'ਚ ਬੱਚਿਆਂ ਦੇ ਤਿੰਨ ਗਰੁੱਪ ਤੇ ਗੁਰਬਾਣੀ ਕੰਠ ਮੁਕਾਬਲੇ 'ਚ ਬੱਚਿਆਂ ਦੇ ਪੰਜ ਗਰੁੱਪ ਬਣਾਏ ਗਏ। ਲੰਮੇ ਕੇਸ ਮੁਕਾਬਲਿਆਂ 'ਚ ਅਕਾਲ ਅਕੈਡਮੀ ਰਾਜੀਆ ਨੇ ਪਹਿਲਾ ਤੇ ਦੂਜਾ, ਦਸਮੇਸ਼ ਅਕੈਡਮੀ ਹਰੀਗੜ੍ਹ ਦੇ ਬੱਚਿਆਂ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਗੁਰਬਾਣੀ ਕੰਠ ਮੁਕਾਬਲਿਆਂ ਦੇ ਪੰਜ ਗਰੁੱਪਾਂ ਦੇ 'ਚੋਂ ਕਰਨਵੀਰ ਸਿੰਘ ਕਾਲੇਕੇ, ਅਰਸ਼ਵੀਰ ਕੌਰ, ਰੋਬਲ ਕੌਰ, ਕਰਨਵੀਰ ਸ਼ਰਮਾ, ਦਲਜੀਤ ਸਿੰਘ, ਲਵਪ੍ਰਰੀਤ ਸਿੰਘ ਭੂਰੇ ਆਦਿ ਬੱਚਿਆਂ ਨੇ ਮੱਲਾਂ ਮਾਰੀਆਂ। ਕੁਇਜ਼ ਮੁਕਾਬਲੇ 'ਚ ਦਸਮੇਸ਼ ਅਕੈਡਮੀ ਦੇ ਬੱਚਿਆਂ ਨੇ ਪਹਿਲਾ 'ਚੋਂ ਅਕਾਲ ਅਕੈਡਮੀ ਰਾਜੀਆ ਦੇ ਬੱਚਿਆਂ ਨੇ ਦੂਜਾ ਸਥਾਨ ਹਾਸਲ ਕੀਤਾ। ਪਹਿਲੇ ਦੂਜੇ ਤੇ ਤੀਸਰੇ ਸਥਾਨ 'ਤੇ ਰਹਿਣ ਵਾਲੇ ਬੱਚਿਆਂ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਭੋਲਾ ਸਿੰਘ, ਸੁਖਪਾਲ ਸਿੰਘ, ਹੇਡ ਗ੍ੰਥੀ ਸੁਖਜਿੰਦਰ ਸਿੰਘ, ਸੂਬੇਦਾਰ ਜਗਜੀਤ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਕਰਤਾਰ ਸਿੰਘ, ਸ਼ੇਰ ਸਿੰਘ, ਅਜੈਬ ਸਿੰਘ, ਮਹਿੰਦਰ ਸਿੰਘ, ਰਣਦੀਪ ਸਿੰਘ ਆਦਿ ਵੀ ਹਾਜ਼ਰ ਸਨ।