ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਘੁੰਨਸਾ ਵਾਲਿਆਂ ਦੀ ਸਾਲਾਨਾ ਬਰਸੀਂ ਮੌਕੇ ਕਰਵਾਏ ਜਾਂਦੇ ਧਾਰਮਿਕ ਸਮਾਗਮ ਨੂੰ ਮੁੱਖ ਰੱਖਦਿਆਂ ਪਿੰਡ ਘੁੰਨਸ ਤੇ ਇਲਾਕੇ ਦੀ ਸਮੂਹ ਸੰਗਤ ਵੱਲੋਂ ਅਰਦਾਸ ਕਰਨ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ, ਜਿੰਨਾ ਦੇ ਭੋਗ 25 ਅਕਤੂਬਰ ਦਿਨ ਐਤਵਾਰ ਨੂੰ ਬਰਸੀਂ ਸਮਾਗਮ ਮੌਕੇ ਪਾਏ ਜਾਣਗੇ। ਇਸ ਮੌਕੇ ਗੁਰਦੁਆਰਾ ਸਾਹਿਬ ਤਪ ਅਸਥਾਨ ਸੰਤ ਅਤਰ ਸਿੰਘ ਜੀ ਮਹਾਰਾਜ ਘੁੰਨਸ ਦੇ ਮੁੱਖ ਸੇਵਾਦਾਰ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸਾਲਾਨਾ ਸਮਾਗਮ 25 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ 'ਚ ਸਮੂਹ ਸੰਗਤਾਂ ਨੂੰ ਬਰਸੀ ਦੇ ਸਾਲਾਨਾ ਸਮਾਗਮ ਮੌਕੇ ਹਾਜ਼ਰੀ ਭਰਨ ਦੀ ਬੇਨਤੀ ਵੀ ਕੀਤੀ ਗਈ। ਇਸ ਮੌਕੇ ਬੀਬੀ ਬਲਜੀਤ ਕੌਰ ਘੁੰਨਸ, ਮੋਹਨ ਸਿੰਘ ਗ੍ੰਥੀ, ਬੇਅੰਤ ਸਿੰਘ ਸਾਬਕਾ ਸਰਪੰਚ, ਨਾਜ਼ਰ ਸਿੰਘ ਸਿਵੀਆ, ਸਿੰਦਰ ਸਿੰਘ ਗ੍ੰਥੀ, ਮਿਸਤਰੀ ਜਗਜੀਤ ਸਿੰਘ, ਸਰਪੰਚ ਜਗਤਾਰ ਸਿੰਘ, ਜਸਵਿੰਦਰ ਸਿੰਘ ਪੀਏ, ਚਮਕੌਰ ਸਿੰਘ ਸਿਵੀਆ, ਡਾਕਟਰ ਸੂਬਾ ਸਿੰਘ, ਗੁਰਸੇਵਕ ਸਿੰਘ, ਮੋਹਣ ਸਿੰਘ ਸੇਵਾਦਾਰ ਹਾਜ਼ਰ ਸਨ।