ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਸ਼ਹਿਰ ਵਾਸੀਆਂ ਦੀ ਸੁਰੱਖਿਆ ਬਰਨਾਲਾ ਪੁਲਿਸ ਦਾ ਅਹਿਮ ਜਿੰਮਾ ਹੈ। ਬਰਨਾਲਾ ਪੁਲਿਸ ਸ਼ਹਿਰ ਦੇ ਲੋਕਾਂ ਦੀ ਹਰ ਸੁਰੱਖਿਆ ਦੇ ਲਈ ਹਰ ਸਮੇਂ ਵਚਨਵੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਪਿੰਡ ਧੌਲਾ ਵਿਖੇ 500 ਦੇ ਕਰੀਬ ਵਾਹਨਾਂ ਨੂੰ ਰਿਫ਼ਲੈਕਟਰ ਵੰਡਣ ਸਮੇਂ ਕੀਤਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਧੁੰਦ ਦੌਰਾਨ ਦਿਨ ਪ੍ਰਤੀ ਦਿਨ ਵਧ ਰਹੇ ਹਾਦਸਿਆਂ ਨੂੰ ਠੱਲ੍ਹਣ ਦੇ ਮਕਸਦ ਦੇ ਨਾਲ ਬਰਨਾਲਾ ਪੁਲਿਸ ਵਲੋਂ ਰਾਹਗੀਰਾਂ ਨੂੰ ਰਿਫ਼ਲੈਕਟਰਾਂ ਸਟੀਕਰਾਂ, ਿਫ਼ਲੈਕਟਰ ਜੈਕਟਾਂ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੇ ਚਲਦਿਆਂ ਸਾਬਣਾਂ, ਮਾਸਕ ਆਦਿ ਦੀ ਵੱਡੀ ਗਿਣਤੀ 'ਚ ਵੰਡ ਕੀਤੀ ਗਈ ਹੈ। ਜਿਸ ਦੇ ਤਹਿਤ ਅੱਜ ਉਨ੍ਹਾਂ ਵਲੋਂ ਧੌਲਾ ਵਿਖੇ 500 ਦੇ ਕਰੀਬ ਵਾਹਨਾਂ 'ਤੇ ਰਿਫ਼ਲੈਕਟਰ ਸਟੀਕਰਾਂ ਦੀ ਵੰਡ ਕੀਤੀ ਗਈ ਹੈ। ਧੁੰਦ ਦੌਰਾਨ ਇਨ੍ਹਾਂ ਿਫ਼ਰਲੈਕਟਰਾਂ ਦੀ ਮੱਦਦ ਨਾਲ ਕਾਫ਼ੀ ਹੱਦ ਨਾਲ ਹਾਦਸਿਆਂ ਤੋਂ ਬਚਾਅ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਇਸ ਤੋਂ ਪਹਿਲਾਂ ਵੀ ਹਜ਼ਾਰਾਂ ਦੀ ਗਿਣਤੀ 'ਚ ਰਾਹਗੀਰਾਂ ਨੂੰ ਰਿਫ਼ਲੈਕਟ ਜੈਕਟਾਂ ਦੀ ਵੰਡ ਕੀਤੀ ਗਈ ਹੈ, ਜੋ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਰਨਾਲਾ ਪੁਲਿਸ ਹਰ ਸਮੇ ਸ਼ਹਿਰ ਵਾਸੀਆਂ ਦੀ ਸੇਵਾ ਲਈ ਤਿਆਰ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਰਨਾਲਾ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਸ਼ਹਿਰ 'ਚੋਂ ਅਪਰਾਧਿਕ ਅਨਸਰਾਂ ਅਤੇ ਹੋਰ ਮਾੜੀਆਂ ਅਲਾਮਤਾਂ ਦਾ ਖਾਤਕਾਂ ਜਲਦੀ ਕੀਤਾ ਜਾ ਸਕੇ। ਇਸ ਮੌਕੇ ਟ੍ਰਾਈਡੈਂਟ ਗਰੁੱਪ ਦੇ ਅਧਿਕਾਰੀ ਰੁਪਿੰਦਰ ਗੁਪਤਾ, ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਥਾਣਾ ਸਦਰ ਦੇ ਐਸਐਚਓ ਜੱਗਾ ਰਾਮ, ਥਾਣਾ ਸਿਟੀ 1 ਦਾ ਲਖਵਿੰਦਰ ਸਿੰਘ, ਥਾਣਾ ਸਿਟੀ 2 ਦਾ ਗੁਰਮੇਲ ਸਿੰਘ ਆਦਿ ਵੀ ਹਾਜ਼ਰ ਸਨ।