ਅਮਨਦੀਪ ਸਿੰਘ ਮਾਝਾ, ਭਵਾਨੀਗੜ੍ਹ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਨਰੈਣਗੜ੍ਹ ਦੇ ਵਿਦਿਆਰਥੀਆਂ 'ਤੇ ਸਮੂਹ ਸਟਾਫ਼ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਸਬੰਧੀ ਇੱਕ ਜਾਗਰੂਕਤਾ ਰੈਲੀ ਸਕੂਲ ਮੁਖੀ ਸਿਕੰਦਰ ਸਿੰਘ ਐੱਸਐੱਸ ਮਾਸਟਰ ਦੀ ਅਗਵਾਈ ਹੇਠ ਕੱਢੀ ਗਈ। ਰੈਲੀ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਨਾਅਰੇ ਮਾਰਦੇ ਹੋਏ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ। ਨਾਲ ਹੀ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਮਾਤਾ-ਪਿਤਾ ਨੂੰ ਵੀ ਘਰ ਜਾ ਕੇ ਆਪਣਾ ਆਲ਼ਾ-ਦੁਆਲ਼ਾ ਸਾਫ਼ ਰੱਖਣ ਅਤੇ ਖੇਤਾਂ ਵਿੱਚ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨਗੇ। ਇਸ ਮੌਕੇ ਗੁਰਦੀਪ ਸਿੰਘ ਪੰਜਾਬੀ ਮਾਸਟਰ, ਨੀਰਜ ਸ਼ਰਮਾ ਸਮੇਤ ਈਟੀਟੀ ਅਧਿਆਪਕ ਬੀਰਪਾਲ ਸਿੰਘ ਵੀ ਹਾਜ਼ਰ ਸਨ।