ਯਾਦਵਿੰਦਰ ਸਿੱਘ ਭੁੱਲਰ, ਬਰਨਾਲਾ : ਗਾਰਗੀ ਫਾਊਂਡੇਸ਼ਨ ਨੇ ਪ੍ਸਿੱਧ ਸਮਾਜ ਸੇਵਕ ਰਾਜਿੰਦਰ ਕਾਂਸਲ ਨੰੂ ਉਨ੍ਹਾਂ ਵੱਲੋਂ ਸਮਾਜਿਕ ਤੇ ਧਾਰਮਿਕ ਖੇਤਰ 'ਚ ਕੀਤੇ ਵਿਲੱਖਣ ਕੰਮਾਂ ਲਈ ਗਾਰਗੀ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ।ਫਾਊਂਡੇਸ਼ਨ ਵੱਲੋਂ ਸਰਕਾਰੀ ਪ੍ਾਇਮਰੀ ਸਕੂਲ 'ਚ ਕਰਵਾਏ ਗਏ ਸੱਭਿਆਚਾਰਕ ਸਮਾਗਮ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਪ੍) ਮੈਡਮ ਮਨਿੰਦਰ ਕੌਰ ਨੇ ਰਾਜਿੰਦਰ ਕਾਂਸਲ ਨੂੰ ਨਕਦ ਰਾਸ਼ੀ, ਸਨਮਾਨ ਚਿੰਨ੍ਹ, ਸ਼ੀਲਡ ਆਦਿ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਫਾਊਂਡੇਸ਼ਨ ਦੇ ਚੇਅਰਮੇਨ ਐਡਵੋਕੇਟ ਜਨਕ ਰਾਜ ਗਾਰਗੀ ਨੇ ਕਿਹਾ ਕਿ ਰਾਜਿੰਦਰ ਕਾਂਸਲ ਇਲਾਕੇ 'ਚ ਧਾਰਮਿਕ ਤੇ ਸਮਾਜਿਕ ਕੰਮਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਆਪਣੇ ਮਾਪਿਆਂ ਦੀ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਭਰਾਵਾਂ ਨਾਲ ਮਿਲ ਕੇ ਜ਼ਿਲ੍ਹੇ ਦੇ ਇਕਲੌਤੇ ਬਿਰਧ ਆਸ਼ਰਮ ਦੀ ਸਥਾਪਨਾ ਕਰਵਾਈ।