ਮਾਲੇਰਕੋਟਲਾ : ਇਸਲਾਮ ਧਰਮ ਦੇ ਮੁੱਢਲੇ ਅਸੂਲਾਂ ਚੋਂ ਇੱਕ ਪਵਿੱਤਰ ਹੱਜ ਯਾਤਰਾ ਤੇ ਜਾਣ ਲਈ ਹੱਜ ਕਮੇਟੀ ਆਫ ਇੰਡੀਆ (Hajj Committee of India) ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ ਹੱਜ ਸਾਲ 2022 ਲਈ 1 ਨਵੰਬਰ 2021 ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ ਜਿਸ ਸਬੰਧੀ ਮਾਲੇਰਕੋਟਲਾ ਵਿਖੇ ਹੱਜ ਫਾਰਮ ਭਰਨ ਦੀਆਂ ਮੁਫ਼ਤ ਸੇਵਾਵਾਂ ਦੇ ਰਹੇ ਸੋਸ਼ਲ ਵਰਕਰ ਮਾਸਟਰ ਅਬਦੁਲ ਅਜੀਜ਼ (Social Worker Master Abdul Aziz) ਤੇ ਸ਼ਹਿਬਾਜ਼ ਜ਼ਹੂਰ ਨੇ ਦੱਸਿਆ ਕਿ ਹੱਜ ਦੇ ਫਾਰਮ ਭਰਨ ਲਈ ਪੰਜਾਬ ਭਰ ਦੇ ਕਿਸੇ ਵੀ ਮੁਸਲਿਮ ਵਿਅਕਤੀ ਵੱਲੋਂ ਮਾਲੇਰਕੋਟਲਾ ਵਿਖੇ ਆ ਕੇ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਦਸਤਾਵੇਜ਼ ਜ਼ਰੂਰੀ ਹਨ ਉਸ 'ਚ ਪਾਸਪੋਰਟ, ਅਧਾਰ ਕਾਰਡ, ਪੈਨ ਕਾਰਡ, ਸਫੈਦ ਬੈਕਗ੍ਰਾਉਂਡ ਵਾਲੀਆਂ ਫੋਟੋਆਂ, ਬੈਂਕ ਪਾਸਬੁੱਕ ਜਾਂ ਕੈਂਸਲ਼ ਚੈੱਕ, ਕੋਵਿੱਡ ਵੈਕਸਿਨ ਲੱਗਣ ਦਾ ਸਬੂਤ, ਖ਼ੂਨ ਦਾ ਗਰੁੱਪ, ਨੋਮਿਨੀ ਸਬੰਧੀ ਦਸਤਾਵੇਜ਼ ਲੈ ਕੇ ਫਾਰਮ ਭਰੇ ਜਾ ਸਕਦੇ ਹਨ ।

ਇਸ ਲਈ ਮੁਆਵਨਿਨ ਏ ਹੱਜਾਜ ਵੱਲੋ ਚਾਹਵਾਨ ਸੱਜਣ ਮਾਸਟਰ ਹਾਜੀ ਅਬਦੁਲ ਅਜ਼ੀਜ਼ ਮੋਬਾਈਲ 94642-23400 ਇਮਰਾਨ ਸ਼ਕੀਲ ਮੋਬਾਈਲ 94177-40903 ਨਾਲ ਸੰਪਰਕ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਸੰਬੰਧੀ ਜਮਾਤ ਏ ਇਸਲਾਮੀ ਮਾਲੇਰਕੋਟਲਾ ਦੇ ਪ੍ਰਧਾਨ ਡਾ.ਮੁਹੰਮਦ ਇਰਸ਼ਾਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਸਥਾਨਕ ਸ਼ੇਰਵਾਨੀ ਗੇਟ ਵਿਖੇ ਦਫ਼ਤਰ ਜਮਾਤੇ ਇਸਲਾਮੀ ਵਿਖੇ ਵੀ ਚਾਹਵਾਨਾਂ ਵੱਲੋਂ ਮੁਹੰਮਦ ਇਸਮਾਈਲ ਮੋਬਾਈਲ 99142 58902 ਮੁਹੰਮਦ ਉਸਮਾਨ ਜਮਾਲਪੁਰਾ ਮੋਬਾਈਲ ਨੰਬਰ 98154 60530 ਤੇ ਸੰਪਰਕ ਕਰ ਕੇ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਦੱਸਣਾ ਬਣਦਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਕੁਵਿਡ ਕਾਰ ਨੇ ਯਾਤਰਾ ਸਾਊਦੀ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਅਗਲੇ ਸਾਲ 2022 ਚ' ਪਵਿੱਤਰ ਹੱਜ ਯਾਤਰਾ ਦੇ ਖੁੱਲ੍ਹ ਜਾਣ ਤੇ ਪੰਜਾਬ ਭਰ ਤੋਂ ਜਾਣ ਵਾਲੇ ਯਾਤਰੂ ਜਿਨ੍ਹਾਂ ਨੇ ਸਾਊਦੀ ਅਰਬ ਦੇ ਮੱਕਾ ਮਦੀਨਾ ਸ਼ਹਿਰ ਵਿਖੇ ਹੱਜ ਕਰਨ ਲਈ ਜਾਣਾ ਹੈ ਇਨ੍ਹਾਂ ਫਾਰਮਾਂ ਦਾ ਭਰਨਾ ਅਤਿ ਜ਼ਰੂਰੀ ਹੋਵੇਗਾ ।

Posted By: Rajnish Kaur