ਨਿਰਮਲ ਸਿੰਘ ਪੰਡੋਰੀ, ਬਰਨਾਲਾ :

ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਪ੍ਾਈਵੇਟ ਸਕੂਲਾਂ 'ਚ ਪੰਜਾਬੀ ਭਾਸ਼ਾ ਦੀ ਬੇਕਦਰੀ ਸਬੰਧੀ ਚੁੱਕੇ ਗਏ ਕਦਮਾਂ ਦੀ ਸਾਹਿਤਕਾਰਾਂ ਤੇ ਪੰਜਾਬੀ ਪ੍ੇਮੀਆਂ ਵੱਲੋਂ ਸਾਲਾਘਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ ਸੀਬੀਐਸਈ ਤੇ ਸੀਆਈਐੱਸਸੀਈ ਨੂੰ ਪੱਤਰ ਲਿਖਿਆ ਹੈ ਕਿ ਉਹ ਪੰਜਾਬ ਵਿਚਲੇ ਨਿੱਜੀ ਸਕੂਲਾਂ ਨੂੰ ਹਦਾਇਤ ਕਰਨ ਕਿ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ। ਇਸ ਸਬੰਧੀ ਪੰਜਾਬ ਦੇ ਮੰਨੇ-ਪ੍ਮੰਨੇ ਲੇਖਕਾਂ ਦੇ ਵਿਚਾਰ ਜਾਣਦੇ ਹਾਂ-

======

ਮਾਤ ਭਾਸ਼ਾ ਨਾਲ ਜੁੜਨਾ ਜ਼ਰੂਰੀ : ਗਾਸੋ

41. ਸਾਹਿਤ ਦੇ ਬਾਬਾ ਬੋਹੜ ਤੇ ਸ਼੍ੋਮਣੀ ਸਾਹਿਤਕਾਰ ਓਮ ਪ੍ਕਾਸ਼ ਗਾਸੋ ਨੇ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ 'ਚ ਪੰਜਾਬੀ ਭਾਸ਼ਾ ਲਾਜ਼ਮੀ ਵਿਸ਼ੇ ਵਜੋਂ ਪੜਾ੍ਹਉਣ ਵੱਲ ਦਿੱਤੇ ਧਿਆਨ ਨੂੰ ਦੇਰ ਨਾਲ ਚੁੱਕਿਆ ਸਹੀ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਸਿਰਫ਼ ਪੱਤਰ ਲਿਖਣ ਨਾਲ ਹੀ ਮਸਲਾ ਹੱਲ ਨਹੀਂ ਹੋ ਜਾਂਦਾ। ਇਸ ਨੂੰ ਲਾਗੂ ਕਰਵਾਉਣ ਲਈ ਸੁਹਿਦਰਤਾ ਨਾਲ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਕੂਲੀ ਸਿੱਖਿਆ 'ਚ ਪਹਿਲੀ ਜਮਾਤ ਤੋਂ ਬੱਚੇ ਦਾ ਮਾਤ ਭਾਸ਼ਾ ਨਾਲ ਜੁੜਨਾ ਪੰਜਾਬੀ ਦੇ ਚੰਗੇਰੇ ਭਵਿੱਖ ਲਈ ਜ਼ਰੂਰੀ ਹੈ।

====

ਪੰਜਾਬੀ ਭਾਸ਼ਾ ਪ੍ਤੀ ਧਾਰਨ ਕੀਤੀ ਬੇਰੁਖੀ ਚਿੰਤਾਜਨਕ : ਤਰਸੇਮ

42. ਸਾਹਿਤ ਅਕਾਦਮੀ ਸਮੇਤ ਅਨੇਕਾਂ ਐਵਾਰਡ ਜੇਤੂ ਲੇਖਕ ਤਰਸੇਮ ਨੇ ਕਿਹਾ ਕਿ ਨਿੱਜੀ ਸਕੂਲਾਂ ਵਜੋਂ ਪੰਜਾਬੀ ਭਾਸ਼ਾ ਪ੍ਤੀ ਧਾਰਨ ਕੀਤੀ ਬੇਰੁਖੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪ੍ੇਮੀਆਂ ਵਲੋਂ ਪੰਜਾਬ 'ਚ ਪੰਜਾਬੀ ਦਾ ਸਤਿਕਾਰ ਬਹਾਲ ਕਰਨ ਸਬੰਧੀ ਵਰਿ੍ਹਆਂ ਤੋਂ ਯਤਨ ਕੀਤੇ ਜਾ ਰਹੇ ਹਨ ਤੇ ਹੁਣ ਸੂਬਾ ਦੇ ਸਿੱਖਿਆ ਵਿਭਾਗ ਵਲੋਂ ਪੰਜਾਬੀ ਭਾਸ਼ਾ ਸਬੰਧੀ ਨਿੱਜੀ ਸਕੂਲਾਂ ਦੀ ਕਾਰਜਗੁਜਾਰੀ ਵੱਲ ਧਿਆਨ ਦੇਣਾ ਚੰਗੀ ਗੱਲ ਹੈ ਤੇ ਇਸਦੀ ਸ਼ਲਾਘਾ ਵੀ ਕੀਤੀ ਜਾਣੀ ਚਾਹੀਦੀ ਹੈ।

======

ਪਹਿਲੀ ਤੋਂ ਦਸਵੀਂ ਤਕ ਹੋਵੇ ਪੰਜਾਬੀ ਲਾਜ਼ਮੀ : ਗੁਰੂ

43. ਕਹਾਣੀਕਾਰ ਦਰਸ਼ਨ ਸਿੰਘ ਗੁਰੂ ਨੇ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਨਿੱਜੀ ਸਕੂਲਾਂ 'ਚ ਮਾਤ ਭਾਸ਼ਾ ਪੰਜਾਬੀ ਪਹਿਲੀ ਤੋਂ ਦਸਵੀਂ ਜਮਾਤ ਤੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਸਬੰਧੀ ਚੁੱਕੇ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬੀ ਦਾ ਬਣਦਾ ਰੁਤਬਾ ਬਹਾਲ ਕਰਨ ਸਬੰਧੀ ਲੇਖਕਾਂ ਤੇ ਪੰਜਾਬੀ ਪ੍ੇਮੀਆਂ ਵੱਲੋਂ ਕੀਤੇ ਸੰਘਰਸ਼ ਦੀ ਇਹ ਮੁੱਢਲੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚਲੇ ਨਿੱਜੀ ਸਕੂਲਾਂ ਦੇ ਮਾਲਕਾਂ ਨੂੰ ਵੀ ਆਪਣੀ ਮਾਤ ਭਾਸ਼ਾ ਪ੍ਤੀ ਇਮਾਨਦਾਰ ਹੋਣਾ ਚਾਹੀਦਾ ਹੈ, ਕਿਉਂਕਿ ਲਗਪਗ ਸਾਰੇ ਸਕੂਲਾਂ ਦੇ ਮਾਲਕ ਪੰਜਾਬ ਦੇ ਹੀ ਜੰਮਪਲ ਹਨ।

===

ਪੰਜਾਬੀ ਪ੍ਤੀ ਧਾਰਨ ਕੀਤਾ ਰਵੱਈਆ ਦੁੱਖਦਾਈ : ਟੱਲੇਵਾਲੀਆ

44. ਨੌਜਵਾਨ ਲੇਖਕ ਤੇ ਸਾਹਿਤਕ ਸਫ਼ਾ 'ਚ ਜ਼ਿਕਰਯੋਗ ਨਾਂ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਪੰਜਾਬ 'ਚ ਨਿੱਜੀ ਸਿੱਖਿਆ ਸੰਸਥਾਵਾਂ ਵੱਲੋਂ ਪੰਜਾਬੀ ਭਾਸ਼ਾ ਪ੍ਤੀ ਧਾਰਨ ਕੀਤਾ ਹੋਇਆ ਰਵੱਈਆ ਦੁੱਖਦਾਈ ਪਹਿਲੂ ਹੈ। ਉਨ੍ਹਾਂ ਕਿਹਾ ਕਿ ਮੁੱਢਲੀਆਂ ਕਲਾਸਾਂ 'ਚ ਹੀ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਤੋਂ ਦੂਰ ਰੱਖਣਾ ਇਕ ਤਰ੍ਹਾਂ ਨਾਲ ਪੰਜਾਬ 'ਚੋਂ ਪੰਜਾਬੀ ਨੂੰ ਖ਼ਤਮ ਕਰਨ ਦੀ ਸਾਜਿਸ਼ ਵਾਂਗ ਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਦਾ ਸਿੱਖਿਆ ਵਿਭਾਗ ਸਮੇਂ ਸਿਰ ਜਾਗਿਆ ਹੈ ਤੇ ਇਹ ਜਾਗ ਖੁੱਲ੍ਹੀ ਰਹਿਣੀ ਚਾਹੀਦੀ ਹੈ।