ਪਵਿੱਤਰ ਸਿੰਘ, ਅਮਰਗੜ੍ਹ : ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਪ੍ਰਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਵਿੱਚ ਹਲਕਾ ਅਮਰਗੜ੍ਹ ਦੇ ਪਿੰਡ ਸਰਵਰਪੁਰ ਵਿਖੇ ਆਪ ਵਰਕਰਾਂ ਵੱਲੋਂ ਬਿਜਲੀ ਬਿੱਲ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਪ੍ਰਰੋ. ਗੱਜਣਮਾਜਰਾ ਨੇ ਕਿਹਾ ਪੰਜਾਬ ਖ਼ੁਦ ਬਿਜਲੀ ਪੈਦਾ ਕਰਦਾ ਹੈ। ਫਿਰ ਵੀ ਲੋਕਾਂ ਨੂੰ ਮਹਿੰਗੇ ਭਾਅ ਬਿਜਲੀ ਦਿੱਤੀ ਜਾ ਰਹੀ ਹੈ ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਬਿਜਲੀ ਖ਼ਰੀਦ ਕੇ ਬਹੁਤ ਸਸਤੇ ਭਾਅ ਲੋਕਾਂ ਨੂੰ ਬਿਜਲੀ ਪ੍ਰਦਾਨ ਕਰ ਰਹੇ ਹਨ। ਪੰਜਾਬ ਸਰਕਾਰ ਪ੍ਰਰਾਈਵੇਟ ਕੰਪਨੀਆਂ ਨਾਲ ਰਲ ਕੇ ਪੰਜਾਬ ਵਾਸੀਆਂ ਨੂੰ ਵੱਧ ਰੇਟਾਂ 'ਤੇ ਬਿਜਲੀ ਵੇਚ ਆਪਣੀਆਂ ਜੇਬਾਂ ਭਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲਾਂ ਦੇ ਨਾਂ 'ਤੇ ਲੋਕਾਂ ਦੀ ਹੋ ਰਹੀ ਲੁੱਟ ਖ਼ਿਲਾਫ਼ ਆਮ ਆਦਮੀ ਪਾਰਟੀ ਪੂਰੇ ਪੰਜਾਬ 'ਚ ਬਿਜਲੀ ਦੇ ਬਿੱਲ ਫੂਕ ਕੇ ਵਿਰੋਧ ਕਰ ਰਹੀ ਹੈ। ਇਸ ਮੌਕੇ ਗੁਰਦੀਪ ਸਿੰਘ ਨਿਆਮਤਪੁਰ, ਰਾਜ ਸਿੰਘ, ਸੁਖਵਿੰਦਰ ਬਾਬਾ ਸਰੌਦ, ਚਮਕੌਰ ਸਿੰਘ, ਸੀਰਾ ਸਿੰਘ ਤੇ ਕੇਵਲ ਸਿੰਘ ਤੋਂ ਇਲਾਵਾ ਹੋਰ ਵਰਕਰ ਹਾਜ਼ਰ ਸਨ।