ਕਰਮਜੀਤ ਸਿੰਘ ਸਾਗਰ, ਧਨੌਲਾ : ਬਡਬਰ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਟੋਲ ਪਲਾਜ਼ਾ ਬਡਬਰ ਵਿਖੇ ਜਾਮ ਲਾ ਕੇ ਕੰਪਨੀ ਖਿਲਾਫ਼ ਨਾਅਰੇਬਾਜੀ ਕੀਤੀ ਗਈ, ਜਿਸ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹਮਾਇਤ ਨਾਲ ਵੱਡਾ ਇਕੱਠ ਹੋਣ ਨਾਲ ਇਕ ਚੰਗਾ ਸਹਿਯੋਗ ਮਿਲਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਦੇ ਮੀਤ ਪ੍ਰਧਾਨ ਕਿ੍ਸ਼ਨ ਸਿੰਘ ਛੰਨਾ, ਮੱਖਣ ਹਰੀਗੜ੍ਹ, ਸੁਖਚੈਨ ਸਿੰਘ ਹਰੀਗੜ੍ਹ, ਮੇਘਰਾਜ ਸਰਮਾ, ਅਮਰਜੀਤ ਕੌਰ ਬਡਬਰ, ਕਰਮਜੀਤ ਕੌਰ ਕੱਟੂ, ਧਰਮਜੀਤ ਸਿੰਘ ਸਿੱਧੂ ਬਡਬਰ, ਬੱਬਲ ਸਿੰਘ, ਜਗਜੀਤ ਸਿੰਘ, ਗੁਰਪ੍ਰਰੀਤ ਸਿੰਘ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ, ਦਵਿੰਦਰਪਾਲ ਸਿੰਘ ਪ੍ਰਧਾਨ ਕਾਲਾ ਝਾੜ ਟੋਲ ਯੂਨੀਅਨ ,ਨਰੈਣ ਸਿੰਘ, ਗੁਰਮੀਤ ਸਿੰਘ, ਧਰਮਪਾਲ ਕੌਰ, ਰਾਜਵਿੰਦਰ ਕੌਰ, ਗਗਨਦੀਪ ਕੌਰ, ਹਰਪ੍ਰਰੀਤ ਕੌਰ, ਸਾਧਨਾ, ਚਮਕੌਰ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਸਤਨਾਮ ਸਿੰਘ, ਅਤਿੰਦਰਪਾਲ ਸਿੰਘ ਆਦਿ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਿਸਾਨ-ਮਜ਼ਦੂਰਾਂ ਵੱਲੋਂ ਚੱਲ ਰਹੇ ਸੰਘਰਸ਼ ਕਾਰਨ ਤਿੰਨ ਸੂਬਿਆਂ ਦੇ ਟੋਲ ਪਲਾਜ਼ੇ ਬੰਦ ਪਏ ਹਨ। ਇਨ੍ਹਾਂ ਟੋਲ ਪਲਾਜ਼ਿਆਂ ਦੇ ਬੰਦ ਹੋਣ ਕਰਕੇ ਸੂਬੇ ਤੇ ਕੇਂਦਰ ਸਰਕਾਰ ਦੀ ਨੀਂਦ ਉਡੀ ਪਈ ਹੈ, ਟੋਲ ਪਲਾਜ਼ੇ ਬੰਦ ਹੋਣ ਦੇ ਬਹਾਨੇ ਲਾ ਕੇ ਟੋਲ ਪਲਾਜ਼ਾ ਕੰਪਨੀਆਂ ਨੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨੂੰ ਲੈਕੇ ਟੋਲ ਪਲਾਜ਼ਿਆਂ ਦੇ ਕਰਮਚਾਰੀਆਂ ਵਲੋਂ ਟੋਲ ਕੰਪਨੀਆਂ ਤੇ ਸਰਕਾਰਾਂ 'ਤੇ ਨਰਾਜ਼ਗੀ ਜਤਾਈ ਜਾ ਰਹੀ ਹੈ, ਉੱਥੇ ਕੇਂਦਰ ਸਰਕਾਰ ਵਲੋਂ ਸੂਬੇ ਦੀਆਂ ਸਰਕਾਰਾਂ 'ਤੇ ਟੋਲ ਪਲਾਜ਼ੇ ਚਲਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਮੌਕੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਸਬੰਧਤ ਅਥਾਰਟੀਆਂ ਤੇ ਸਰਕਾਰਾਂ ਟੋਲ ਪਲਾਜਾ ਵਰਕਰਾਂ ਤੇ ਜਨਤਾ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੰਦੀਆਂ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਕੱਤਰ ਬਲਦੇਵ ਸਿੰਘ ਬਡਬਰ ਨੇ ਕਿਹਾ ਜੇਕਰ ਟੋਲ ਪਲਾਜ਼ਾ ਕੰਪਨੀਆਂ ਨੇ ਵਰਕਰਾਂ ਦੇ ਰਹਿੰਦੇ ਬਕਾਏ ਦੀ ਅਦਾਇਗੀ ਨਾ ਕੀਤੀ ਤਾਂ ਕੰਪਨੀਆਂ ਨੂੰ ਕੰਪਨਸੈਸ਼ਨ ਦੇ ਤੌਰ 'ਤੇ ਵੱਡੇ ਮੁਨਾਫੇ ਨਹੀਂ ਲੈਣ ਦਿੱਤੇ ਜਾਣਗੇ। ਧਰਨਾਕਾਰੀਆਂ ਨੂੰ ਤਹਿਸੀਲਦਾਰ ਬਰਨਾਲਾ ਨਰਿੰਦਰਪਾਲ ਸਿੰਘ ਨੇ 15 ਅਪ੍ਰਰੈਲ ਤੱਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੇ ਟੋਲ ਪਲਾਜ਼ਾ ਕੰਪਨੀ ਜੈ ਸਿੰਘ ਐਂਡ ਕੰਪਨੀ ਨਾਲ ਮੀਟਿੰਗ ਕਰਾਉਣ ਤੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦੇਣ 'ਤੇ ਧਰਨਾ ਚੁੱਕ ਲਿਆ ਤੇ ਚਿਤਾਵਨੀ ਦਿੱਤੀ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਰੋਡ ਜਾਮ ਕਰਨ ਦੇ ਨਾਲ ਐੱਸਡੀਐੱਮ ਬਰਨਾਲਾ ਦੇ ਦਫ਼ਤਰ ਅੱਗੇ ਧਰਨਾ ਲਾਇਆ ਜਾਵੇਗਾ।

ਇਸ ਮੌਕੇ ਮੱਖਣ ਹਰੀਗੜ੍ਹ, ਸੁਖਚੈਨ ਸਿੰਘ ਹਰੀਗੜ੍ਹ, ਮੇਘਰਾਜ ਸ਼ਰਮਾ, ਅਮਰਜੀਤ ਕੌਰ ਬਡਬਰ, ਕਰਮਜੀਤ ਕੌਰ ਕੱਟੂ, ਅਮਨਦੀਪ ਸਿੰਘ, ਬੱਬਲ ਸਿੰਘ, ਜਗਜੀਤ ਸਿੰਘ, ਗੁਰਪ੍ਰਰੀਤ ਸਿੰਘ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ, ਧਰਮਪਾਲ ਕੌਰ, ਰਾਜਵਿੰਦਰ ਕੌਰ, ਗਗਨਦੀਪ ਕੌਰ, ਹਰਪ੍ਰਰੀਤ ਕੌਰ, ਸਾਦਨਾ, ਚਮਕੌਰ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਸਤਨਾਮ ਸਿੰਘ, ਅਤਿੰਦਰਪਾਲ ਸਿੰਘ ਆਦਿ ਟੋਲ ਪਲਾਜਾ ਵਰਕਰਜ਼ ਹਾਜ਼ਰ ਸਨ।