ਅਰਵਿੰਦ ਰੰਗੀ, ਤਪਾ ਮੰਡੀ

ਤਾਜੋਕੇ ਰੋਡ ਸਥਿਤ ਮੁੱਖ ਯਾਰਡ ਤਪਾ 'ਚੋਂ ਪੰਜਾਬ ਦੀਆਂ ਵੱਖ-ਵੱਖ 30 ਕਿਸਾਨ ਜੰਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਦੀਆਂ 550 ਕਿਸਾਨ ਜੰਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਵਿਖੇ ਦੋ ਦਿਨਾਂ ਧਰਨਾ ਦੇਣ ਜਾਣ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਅਗਵਾਈ ਵਿਚ 100 ਦੇ ਕਰੀਬ ਟਰੈਕਟਰ ਟਰਾਲੀਆਂ ਲਈ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਸੂਬਾ ਮੀਤ ਪ੍ਰਧਾਨ ਮਹਿੰਦਰ ਸਿੰਘ ਵੜੈਚ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਧੱਕਾ ਖ਼ਿਲਾਫ਼ ਕਿਸਾਨ ਦਿੱਲੀ ਜਾਣ ਲਈ ਤਿਆਰ ਹਨ, ਟਰਾਲੀਆਂ ਤੇ ਤਰਪਾਲਾਂ ਪਾ ਲਈਆਂ ਗਈਆਂ ਹਨ, ਤੇ ਉਨ੍ਹਾਂ ਪਾਸ 2 ਮਹੀਨਿਆਂ ਦਾ ਸੁੱਕਾ ਰਾਸ਼ਨ, ਬਾਲਣ ਤੇ ਹੋਰ ਸਾਮਾਨ ਲੱਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਕੂਚ ਲਈ ਤਿਆਰ ਕਿਸਾਨਾਂ ਦਾ ਵੱਡੇ-ਵੱਡੇ ਕਾਫਲੇ ਇਸ ਗੱਲ ਦੇ ਗਵਾਹ ਹਨ, ਕਿ ਕਿਸਾਨਾਂ ਦਾ ਦਿੱਲੀ ਵਿਚ ਦਿੱਤਾ ਜਾ ਰਿਹਾ ਇਹ ਧਰਨਾ ਦਿੱਲੀ ਦੇ ਤਖਤ ਨੂੰ ਹਿਲਾ ਦੇਵੇਗਾ। ਇਸ ਮੌਕੇ ਬਲਾਕ ਪ੍ਰਧਾਨ ਸਹਿਜੜਾ ਗੁਰਪਿਆਰ ਸਿੰਘ, ਭੁਪਿੰਦਰ ਸਿੰਘ, ਜਸਵੀਰ ਸਿੰਘ ਬਲਾਕ ਪ੍ਰਧਾਨ ਸੁਖਪੁਰਾ, ਹਰਮੀਤ ਸਿੰਘ ਕਾਦੀਆ, ਅਜਮੇਰ ਸਿੰਘ, ਸਤਿਨਾਮ ਸਿੰਘ, ਮੁਖਤਿਆਰ ਸਿੰਘ ਜੌਧਪੁਰ, ਯਾਦਵਿੰਦਰ ਸਿੰਘ ਕਾਦੀਆ, ਜਸਵਿੰਦਰ ਸਿੰਘ ਕਾਦੀਆ, ਗੁਰਮੀਤ ਸਿੰਘ ਕਾਦੀਆ ਮੈਂਬਰ, ਰਣਜੀਤ ਸਿੰਘ ਪੰਚ, ਹਰਜੀਤ ਸਿੰਘ, ਗੁਰਪ੍ਰਰੀਤ ਸਿੰਘ ਪੀਤਾ, ਗੁਰਵਿੰਦਰ ਸਿੰਗ, ਜਗਦੇਵ ਸਿੰਘ, ਹਿੰਮਤ ਸਿੰਘ, ਜੱਗਾ ਘੌੜੀਆ, ਸਰਪੰਚ ਸਿਕੰਦਰ ਸਿੰਘ ਮਾਨ ਮੀਤ ਪ੍ਰਧਾਨ, ਯਾਦਵਿੰਦਰ ਸਿੰਘ ਰਾਜਗੜ੍ਹ ਚੇਅਰਮੈਨ, ਰਣਧੀਰ ਸਿੰਘ ਸੇਖਾ ਸਰਕਲ ਪ੍ਰਧਾਨ, ਜੁਗਰਾਜ ਸਿੰਘ ਛੀਨੀਵਾਲ, ਨਵਦੀਪ ਕਾਲਾ ਆਦਿ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।