ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਕਿਸਾਨ ਵਰਕਰਾਂ ਤੇ ਆਗੂਆਂ ਵੱਲੋਂ ਸੂਬਾ ਕਮੇਟੀ ਦੇ ਸੱਦੇ ਉੱਪਰ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਵਜੀਦਕੇ ਕਲਾਂ ਦੇ ਬੱਸ ਸਟੈਂਡ 'ਤੇ ਕੇਂਦਰ ਦੀ ਮੋਦੀ ਸਰਕਾਰ ਦੇ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਕਰਵਾਉਣ ਤੇ ਸਰਕਾਰ ਦੇ ਟਰੰਪ ਨਾਲ ਨਵੇਂ ਕੀਤੇ ਜਾ ਰਹੇ ਸਮਝੌਤੇ ਦੇ ਖ਼ਿਲਾਫ਼ ਧਰਨਾ ਦੇ ਕੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ।

ਇਸ ਦੌਰਾਨ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਤੋਂ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਲੈਣ ਤੇ ਟਰੰਪ ਨਾਲ ਕੀਤੇ ਜਾ ਰਹੇ ਸਮਝੌਤੇ ਉੱਤੇ ਸੋਚ ਸਮਝ ਕੇ ਫੈਸਲਾ ਲੈਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਮੀਤ ਪ੍ਰਧਾਨ ਹਰਜੀਤ ਸਿੰਘ ਦੀਵਾਨਾ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਕੁਲਦੀਪ ਸਿੰਘ ਚੁਹਾਣਕੇ ਤੇ ਲੋਕ ਕਲਾ ਮੰਚ ਦੇ ਆਗੂ ਹਰਵਿੰਦਰ ਸਿੰਘ ਦੀਵਾਨਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਟਰੰਪ ਨਾਲ ਨਵੇਂ ਕੀਤੇ ਜਾ ਰਹੇ ਵਪਾਰਕ ਸਮਝੌਤਿਆਂ ਨਾਲ ਦੇਸ਼ ਅੰਦਰ ਬਾਹਰੋਂ ਕਣਕ ਸਸਤੀ ਦੁੱਧ ਦਹੀਂ ਪਨੀਰ ਅਤੇ ਹੋਰ ਘਰੇਲੂ ਵਸਤਾਂ ਘੱਟ ਰੇਟ ਤੇ ਮਿਲਣ ਕਰਕੇ ਨਾਲ ਕਿਸਾਨਾਂ ਦੇ ਖੇਤੀਬਾੜੀ ਦੇ ਧੰਦੇ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ। ਇਸ ਮੌਕੇ ਨੰਬਰਦਾਰ ਰਾਜਿੰਦਰ ਸਿੰਘ ਵਜੀਦਕੇ ਕਲਾਂ, ਚਰਨਜੀਤ ਸਿੰਘ ਦਿਉਲ ਗੰਗੋਹਰ, ਦਰਸ਼ਨ ਸਿੰਘ ਸੰਧੂ, ਮਾਨ ਸਿੰਘ ਗੁਰਮਾ, ਬੂਟਾ ਸਿੰਘ ਗੁਰਮ, ਮਲਕੀਤ ਸਿੰਘ ਪੰਡੋਰੀ, ਮੇਜਰ ਸਿੰਘ ਗੁਰਮ, ਹਰਮਿੰਦਰ ਸਿੰਘ ਗੁਰਮ, ਹਰਦਿਆਲ ਸਿੰਘ ਫ਼ੌਜੀ ਗੰਗੋਹਰ, ਡਾ. ਜਸਵੀਰ ਸਿੰਘ ਵਜੀਦਕੇ, ਕਾਮਰੇਡ ਦਰਬਾਰਾ ਸਿੰਘ ਹਮੀਦੀ, ਭਾਨ ਸਿੰਘ ਧਾਲੀਵਾਲ, ਰਣਜੀਤ ਸਿੰਘ ਰਿੰਕੂ ਆਦਿ ਹਾਜ਼ਰ ਸਨ।