ਸਟਾਫ ਰਿਪੋਰਟਰ, ਬਰਨਾਲਾ : ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿੱਲ ਤੇ ਪਰਾਲੀ ਵਾਲਾ ਆਰਡੀਨੈਂਸ ਵਾਪਸ ਕਰਵਾਉਣ ਲਈ ਚੱਲ ਰਹੇ ਸੰਘਰਸ਼ 'ਚ ਮੁਲਕ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ (ਸਿੰਘੂ, ਟਿੱਕਰੀ, ਗਾਜੀਪੁਰ) ਬਾਰਡਰਾਂ ਉਪਰ 26 ਨਵੰਬਰ ਤੋਂ ਡਟਿਆ ਹੋਇਆ ਹੈ ਪਰ ਭਾਜਪਾ ਦੀ ਅਗਵਾਈ ਵਾਲੀ ਮੁਲਕ ਦੀ ਮੋਦੀ ਹਕੂਮਤ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਥਾਂ ਤਰ੍ਹਾਂ-ਤਰ੍ਹਾਂ ਦੀਆਂ ਸਾਜਿਸ਼ਾਂ ਰਚਣ 'ਚ ਮਸਰੂਫ ਹੈ। ਹਰ ਆਏ ਦਿਨ ਕੋਈ ਨਾਂ ਕੋਈ ਨਵੀਂ ਕਿਸਮ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਸਭ ਕੁਝ ਦੇ ਬਾਵਜੂਦ ਕਿਸਾਨ/ਲੋਕ ਸੰਘਰਸ਼ ਵਿਸ਼ਾਲ ਹਿੱਸਿਆਂ ਦੀ ਹਮਾਇਤ ਹਾਸਲ ਕਰਦਾ ਹੋਇਆ ਅੱਗੇ ਵਧ ਰਿਹਾ ਹੈ।

ਅਧਿਆਪਕ ਜਥੇਬੰਦੀ ਡੀਟੀਐੱਫ ਤੇ ਸਮੂਹ ਮੁਲਾਜ਼ਮਾਂ ਦੀ ਪ੍ਰਤੀਨਿਧ ਜਥੇਬੰਦੀ ਡੀਐੱਮਐੱਫ ਜਥੇਬੰਦੀਆਂ ਦੇ ਆਗੂਆਂ ਗੁਰਮੀਤ ਸੁਖਪੁਰ, ਰਾਜੀਵ ਕੁਮਾਰ, ਜਗਰਾਜ ਟੱਲੇਵਾਲ, ਖੁਸ਼ਮੰਦਰਪਾਲ ਤੇ ਮਹਿਮਾ ਸਿੰਘ ਨੇ ਸਾਂਝੀ ਮੀਟਿੰਗ ਉਪਰੰਤ ਪ੍ਰਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀਆਂ ਦੋਵੇਂ ਜਥੇਬੰਦੀਆਂ ਕਿਸਾਨ/ਲੋਕ ਸੰਘਰਸ਼ ਦੀ ਲਗਾਤਾਰ ਹਮਾਇਤ ਕਰ ਰਹੀਆਂ ਹਨ। ਉਹ ਭਾਵੇਂ ਫੰਡ ਪੱਖੋਂ ਸਹਿਯੋਗ ਦੇ ਰੂਪ 'ਚ ਹੋਵੇ ਭਾਵੇਂ ਸ਼ਮੂਲੀਅਤ ਪੱਖੋਂ। ਹੁਣ ਜਦ ਅਪ੍ਰਰੈਲ ਮਹੀਨਾ ਕਣਕ ਦੀ ਵਾਢੀ ਦਾ ਮਹੀਨਾ ਹੈ ਤਾਂ ਲਾਜ਼ਮੀ ਹੈ ਕਿ ਹਾੜ੍ਹੀ ਦੀ ਫਸਲ ਸਾਂਭਣ ਲਈ ਕੁਝ ਕਿਸਾਨਾਂ ਨੂੰ ਵਾਪਸ ਆਉਣਾ ਪਵੇਗਾ। ਇਸ ਸਮੇਂ ਦੌਰਾਨ 10 ਅਪ੍ਰਰੈਲ ਤੋਂ 10 ਮਈ ਤੱਕ ਦੋਵੇਂ ਜਥੇਬੰਦੀਆਂ ਦੇ ਸੈਂਕੜੇ ਵਰਕਰ ਦੋਵੇਂ ਬਾਰਡਰਾਂ ਤੇ ਮੌਜੂਦ ਰਹਿਣਗੇ। ਇਸ 'ਚ ਅਧਿਆਪਕ ਅੌਰਤਾਂ ਵੀ ਭਾਗ ਲੈਣਗੀਆਂ। ਬਰਨਾਲਾ ਜ਼ਿਲ੍ਹੇ ਦਾ ਕਾਫਲਾ 11 ਅਪ੍ਰਰੈਲ ਨੂੰ ਸਵੇਰ 5 ਵਜੇ ਆਪੋ-ਆਪਣੇ ਦਰਜਨ ਸਾਧਨਾਂ ਰਾਹੀਂ ਰਵਾਨਾ ਹੋਵੇਗਾ ਤੇ ਲਗਾਤਾਰ ਪੰਜ ਦਿਨ 14 ਅਪ੍ਰਰੈਲ ਦੇਰ ਰਾਤ ਤੱਕ ਉਥੇ ਰਹੇਗਾ। ਆਗੂਆਂ ਨੇ ਇਸ ਮੁਹਿੰਮ 'ਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਜੋਰਦਾਰ ਅਪੀਲ ਕੀਤੀ।

ਇਸ ਮੌਕੇ ਦਵਿੰਦਰ ਸਿੰਘ, ਸਤਪਾਲ ਤਪਾ, ਦਰਸ਼ਨ ਬਦਰਾ, ਗੁਰਮੇਲ ਭੁਟਾਲ, ਸੁਖਦੀਪ ਤਪਾ, ਅੰਮਿ੍ਤਪਾਲ ਕੋਟਦੁੱਨਾ, ਗੁਰਜੰਟ ਸਿੰਘ, ਮਾਲਵਿੰਦਰ ਬਰਨਾਲਾ, ਰਘਬੀਰ ਚੰਦ ਆਦਿ ਹਾਜ਼ਰ ਸਨ।