ਬੂਟਾ ਸਿੰਘ ਚੌਹਾਨ, ਸੰਗਰੂਰ

ਦੇਸ਼ ਦੀਆਂ ਟਰੇਡ ਯੂਨੀਅਨਾਂ ਵੱਲੋਂ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਸਵੇਰੇ ਪੀਆਰਟੀਸੀ ਸੰਗਰੂਰ ਡਿਪੂ ਦੇ ਮੁਲਾਜ਼ਮਾਂ ਵੱਲੋਂ ਮੁਕੰਮਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਸਰਕਾਰੀ ਬੱਸਾਂ ਅੱਡੇ ਵਿਚ ਖੜ੍ਹੀਆਂ ਸੀ ਅਤੇ ਕੋਈ ਆਵਾਜਾਈ ਨਹੀਂ ਸੀ। ਇਸ ਕਰ ਕੇ ਆਲੇ-ਦੁਆਲੇ ਦੇ ਸ਼ਹਿਰਾਂ ਵਿਚੋਂ ਆਈਆਂ ਪ੍ਰਰਾਈਵੇਟ ਬੱਸਾਂ ਸੰਗਰੂਰ- ਬਰਨਾਲਾ ਚੌਕ ਵਿਚੋਂ ਹੀ ਸਵਾਰੀਆਂ ਛੱਡ ਕੇ ਅਤੇ ਸਵਾਰੀਆਂ ਵਾਪਸ ਲਿਜਾਂਦੀਆਂ ਰਹੀਆਂ। ਪੀਆਰਟੀਸੀ ਦੀਆਂ ਬੱਸਾਂ ਨਾ ਚੱਲਣ ਕਾਰਨ ਪ੍ਰਰਾਈਵੇਟ ਬੱਸਾਂ ਵਿਚ ਦੁਪਹਿਰ ਬਾਰਾਂ ਕੁ ਵਜੇ ਤਕ ਸਵਾਰੀ ਚੜ੍ਹਦੀ ਰਹੀ ਪਰ ਪਿੱਛੋਂ ਪੀਆਰਟੀਸੀ ਸੰਗਰੂਰ ਡਿਪੂ ਦੇ ਮੁਲਾਜ਼ਮ ਕੁਝ ਬੱਸਾਂ ਡਿਪੂ ਦੀ ਵਰਕਸ਼ਾਪ ਵਿਚੋਂ ਬਰਨਾਲਾ ਚੌਕ ਵਿਚ ਲੈ ਆਏ ਅਤੇ ਲੁਧਿਆਣਾ, ਮਾਲੇਰਕੋਟਲਾ, ਪਟਿਆਲਾ ਤੇ ਪਾਤੜਾਂ ਵੱਲੋਂ ਬੱਸਾਂ ਭੇਜੀਆਂ।

ਬਰਨਾਲਾ ਚੌਕ ਵਿਚ ਖੜ੍ਹੇ ਪੀਆਰਟੀਸੀ ਦੇ ਅੱਡਾ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਵੱਖ-ਵੱਖ ਰੂਟਾਂ ਵੱਲ ਦਸ ਕੁ ਫ਼ੀਸਦੀ ਬੱਸਾਂ ਚਲਾਈਆਂ ਹਨ। ਜਦੋਂ ਪੁੱਿਛਆ ਗਿਆ ਕਿ ਕੀ ਤੁਸੀਂ ਹੜਤਾਲ ਵਿਚ ਸ਼ਾਮਲ ਨਹੀਂ ਹੋ ਤਾਂ ਉਨ੍ਹਾਂ ਸਪੱਸ਼ਟ ਗੱਲ ਕਰਨ ਦੀ ਥਾਂ ਕਿਹਾ ਕਿ ਅਸੀਂ ਉਪਰਲੇ ਹੁਕਮਾਂ ਅਨੁਸਾਰ ਹੀ ਇਹ ਬੱਸਾਂ ਚਲਾਈਆਂ ਹਨ। ਕਿਹਾ ਜਾ ਸਕਦਾ ਹੈ ਕਿ ਸੰਗਰੂਰ ਡਿਪੂ ਦੇ ਸਾਰੇ ਮੁਲਾਜ਼ਮਾਂ ਨੇ ਹੜਤਾਲ ਵਿਚ ਭਾਗ ਨਹੀਂ ਲਿਆ। ਜਿਸ ਵਿਚ ਇਨ੍ਹਾਂ ਬੱਸਾਂ ਨੂੰ ਚਲਾਉਣ ਵਾਲੇ ਡਰਾਈਵਰ ਕੰਡਕਟਰਾਂ ਨੇ ਵੀ ਹੜਤਾਲ ਦੀ ਪ੍ਰਵਾਹ ਨਹੀਂ ਕੀਤੀ।