ਸ਼ੰਭੂ ਗੋਇਲ, ਲਹਿਰਾਗਾਗਾ :

ਮੰਤਰੀ ਜਾਂ ਮੁੱਖ ਮੰਤਰੀ ਦੇ ਅਹੁਦੇ ਬਦਲ ਕੇ ਵਾਅਦਿਆਂ ਤੋਂ ਨਹੀਂ ਭੱਜਿਆ ਜਾ ਸਕਦਾ। ਇਹ ਵਿਚਾਰ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਲੱਗੇ 352ਵੇਂ ਦਿਨ ਦੇ ਧਰਨੇ ਤੇ ਪਹੁੰਚੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਪ੍ਰਗਟ ਕੀਤੇ। ਉਨਾਂ੍ਹ ਕਿਹਾ ਕਿ ਪੰਜਾਬ ਦੇ ਸਿਆਸਤਦਾਨ ਕਿਰਤੀਆਂ ਨੂੰ ਹਰ ਹੀਲੇ ਜਵਾਬ ਦੇਹ ਹਨ। ਸੜਕਾਂ ਉੱਤੇ ਰੁਲਦੇ ਕਿਸਾਨ, ਮਜ਼ਦੂਰ, ਬੇਰੋਜ਼ਗਾਰ, ਕਾਮੇ ਸਾਲਾ ਤੋਂ ਸਰਕਾਰਾਂ ਦੇ ਬੂਹਿਆਂ ਅੱਗੇ ਬੈਠੇ ਹਨ। ਜਿਨਾਂ੍ਹ ਦੀ ਕੋਈ ਸਾਰ ਨਹੀਂ ਲੈ ਰਿਹਾ। ਹੁਕਮਰਾਨ ਵੱਡੇ ਵਾਅਦੇ ਕਰ ਆਪਣੀਆਂ ਖੁੱਡਾ ਅੰਦਰ ਵੜ ਗਏ ਹਨ। ਅੱਗੇ ਉਨਾਂ੍ਹ ਕਿਹਾ ਕਿ ਕੇਂਦਰ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ 'ਤੇ ਬੇਲੋੜੇ ਲੋਕ ਮਾਰੂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਜਿਸ ਨਾਲ ਆਉਣ ਵਾਲੇ ਸਮੇਂ 'ਚ ਲੋੜੀਂਦੀਆਂ ਵਸਤਾਂ ਵੱਡੇ ਸਰਮਾਏਦਾਰਾਂ ਦੀਆਂ ਤਿਜੌਰੀਆਂ ਦਾ ਸ਼ਕਿਾਰ ਬਣਕੇ ਰਹਿ ਜਾਣਗੀਆਂ। ਉਨਾਂ੍ਹ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦੱਬੇ-ਕੁਚਲੇ ਲੋਕਾਂ ਨੂੰ ਸੰਘਰਸ਼ ਦੇ ਰਾਹ ਪਾ ਕੇ ਸਹੀ ਅਤੇ ਗਲਤ ਦੀ ਪਰਖ ਕਰਨਾ ਅਤੇ ਉਨਾਂ੍ਹ ਨੂੰ ਆਪਣੇ ਬਣਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਬੀੜਾ ਲੰਬੇ ਸਮੇਂ ਤੋਂ ਚੁਕਿਆ ਹੋਇਆ ਹੈ। ਜਿਸ ਨੂੰ ਇਸ ਸਮੇਂ ਚੱਲ ਰਹੇ ਮੌਜੂਦਾ ਸੰਘਰਸ਼ ਨੇ ਹੋਰ ਰਫ਼ਤਾਰ ਦਿਤੀ ਹੈ। ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਨੌਜਵਾਨਾਂ ਤੱਕ ਪਹੁੰਚਦਾ ਕੀਤਾ ਹੈ। ਜਿਸ ਨਾਲ ਪੰਜਾਬ ਦੀ ਜਵਾਨੀ ਸੰਘਰਸ਼ ਦੇ 'ਚ ਜਾਨ ਦੀ ਪ੍ਰਵਾਹ ਕੀਤੇ ਬਗੈਰ ਕੁਦੀ ਹੈ। ਇਹ ਹੋਣਾ ਵੀ ਲਾਜ਼ਮੀ ਹੈ ਕਿਉਂਕਿ ਸਾਮਰਾਜੀਆਂ ਦੇ ਜ਼ਬਰ ਨੂੰ ਠੱਲ੍ਹ ਮੈਦਾਨ 'ਚ ਨਿੱਤਰੇ ਨੌਜਵਾਨ ਹੀ ਪਾ ਸਕਦੇ ਹਨ। ਕਿਰਤੀਆਂ ਦੀ ਹੱਕੀ ਅਵਾਜ਼ ਇਨਾਂ੍ਹ ਬੋਲੀਆਂ ਸਰਕਾਰਾਂ ਦੇ ਕੰਨੀਂ ਪਾ ਸਕਦੇ ਹਨ। ਉਨਾਂ੍ਹ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਨੌਜਵਾਨਾਂ ਨੂੰ 28 ਸਤੰਬਰ ਨੂੰ ਬਰਨਾਲਾ ਦੀ ਧਰਤੀ ਉਤੇ ਵੱਧ ਚੜ੍ਹ ਕੇ ਸ਼ਰਿਕਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਰਾਮ ਸਿੰਘ ਢੀਂਡਸਾ,ਸ਼ਵਿਰਾਜ ਸਿੰਘ ਗੁਰਨੇ ਕਲਾਂ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਕਰਮਜੀਤ ਕੌਰ ਲਹਿਲ ਕਲਾ, ਬੰਆਤ ਕੋਰ ਰਾਏਧਰਾਣਾ, ਮਨਜੀਤ ਕੌਰ ਸੰਗਤੀਵਾਲਾ, ਗੁਰਮੇਲ ਕੌਰ ਗਿਦੜਿਆਣੀ ਅਤੇ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਸਨ।