ਸ਼ੰਭੂ ਗੋਇਲ, ਲਹਿਰਾਗਾਗਾ

ਬਿਜਲੀ ਮੁਲਾਜ਼ਮਾਂ ਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਅੱਜ ਮੰਡਲ ਲਹਿਰਾਗਾਗਾ ਦੇ ਦਫਤਰ ਵਿਖੇ ਲਹਿਰਾ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਜੁਆਇੰਟ ਫੋਰਮ ਦੇ ਸੱਦੇ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਲਾਜ਼ਮ ਆਗੂ ਪੂਰਨ ਸਿੰਘ ਖਾਈ, ਮਹਿੰਦਰ ਸਿੰਘ,ਰਾਮ ਚੰਦਰ ਸਿੰਘ ਖਾਈ,ਸੁਰਿੰਦਰ ਮੋਹਨ, ਕਰਮਜੀਤ ਸਿੰਘ ਨੰਗਲਾ ਤੇ ਗੁਰਮੀਤ ਸਿੰਘ ਨੇ ਕਿਹਾ ਕਿ 27 ਨਵੰਬਰ ਨੂੰ ਪਾਵਰਕਾਮ ਦੀ ਮੈਨੇਜਮੈਂਟ ਨੇ ਲਿਖਤੀ ਸਮਝੌਤਾ ਕਰਕੇ ਵਾਦਾ ਕੀਤਾ ਸੀ, ਕਿ 30 ਨਵੰਬਰ ਤੱਕ ਹਰ ਹਾਲਤ ਵਿੱਚ ਬਿਜਲੀ ਮੁਲਾਜ਼ਮਾਂ ਦਾ ਪੇਬੈਂਡ ਲਾਗੂ ਕਰ ਦਿੱਤਾ ਜਾਵੇਗਾ,ਪ੍ਰੰਤੂ 30 ਨਵੰਬਰ ਦੀ ਸ਼ਾਮ ਨੂੰ ਇੱਕ ਪੱਤਰ ਜਾਰੀ ਕਰਕੇ 4 ਦਸੰਬਰ ਦਾ ਸਮਾਂ ਦੇ ਦਿੱਤਾ ਕਿ 4 ਤਾਰੀਕ ਤੱਕ ਪੇਬੈਂਡ ਲਾਗੂ ਕਰ ਦਿੱਤਾ ਜਾਵੇਗਾ। ਪਰ ਹੁਣ ਬਿਜਲੀ ਮੁਲਾਜ਼ਮਾਂ ਦਾ ਪਾਵਰਕਾਮ ਦੀ ਮੈਨੇਜਮੈਂਟ ਤੋਂ ਭੋਰਸਾ ਉਠ ਗਿਆ। ਜਿਸ ਕਰਕੇ ਅੱਜ ਸਮੁਚੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਬਹੁਤ ਜ਼ਿਆਦਾ ਰੋਸ ਹੈ, ਜਿਸ ਕਰਕੇ ਸੂਬਾ ਕਮੇਟੀਆਂ ਦੇ ਫੈਸਲੇ ਮੁਤਾਬਿਕ ਅੱਜ ਰਾਤ 12 ਵਜੇ ਤੋਂ ਸਮੁਚੇ ਬਿਜਲੀ ਮੁਲਾਜ਼ਮ ਵਲੋਂ ਸਮੂਹਿਕ ਛੁਟੀਆਂ ਭਰਕੇ ਕੰਮ ਠੱਪ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਹੋਵੇਗੀ। ਧਰਨੇ ਨੂੰ ਉਪਰੋਕਤ ਆਗੂਆਂ ਤੋਂ ਬਿਨਾਂ ਅਮਨਦੀਪ ਗਰਗ, ਬੰਟੀ ਸਿੰਘ, ਕੁਲਦੀਪ ਸਿੰਘ, ਅਮਨਦੀਪ ਢੀਂਡਸਾ, ਗੁਰਜੀਵਨ ਸਿੰਘ, ਹਰਦੀਪ ਸਿੰਘ ਖਾਈ ਅਤੇ ਹੋਰ ਬਹੁਤ ਸਾਥੀਆਂ ਨੇ ਸੰਬੋਧਨ ਕਰਦਿਆਂ ਮੈਨੇਜਮੈਂਟ ਅਤੇ ਸਰਕਾਰ ਖ਼ਿਲਾਫ਼ ਆਕਾਸ਼ ਗੁੰਜਾਊ ਨਾਅਰੇਬਾਜ਼ੀ ਕੀਤੀ।