ਪਾਵਰਕਾਮ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ

ਗੋਬਿੰਦ ਸਿੰਘ, ਦੁੱਲਟ

15 ਨਬੰਵਰ ਤੋਂ ਸਮੂਹਿਕ ਤੌਰ ਤੇ ਛੁੱਟੀ ਤੇ ਗਏ ਪਾਵਰਕਾਮ ਦੇ ਮੁਲਾਜਮਾਂ ਨੇ ਅੱਜ ਸਬ-ਡਵੀਜ਼ਨ ਲੌਂਗੋਵਾਲ ਵਿਖੇ ਸਾਂਝੇ ਫੋਰਮ ਦੇ ਸੱਦੇ ਤੇ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਪਿੱਟ ਸਿਆਪਾ ਅਤੇ ਨਾਹਰੇਬਾਜ਼ੀ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਮ ਆਗੂਆਂ ਨੇ ਦੱਸਿਆ ਕਿ ਜਨਵਰੀ 2011 ਤੋਂ ਮੁਲਾਜ਼ਮਾਂ ਦੇ ਪੇ-ਬੈਂਡ ਦਾ ਮਸਲਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ 23 ਸਾਲਾ ਸਕੇਲ ਓਵਰ ਟਾਇਮ ਆਦਿ ਬਹੁਤ ਸਾਰੇ ਮਸਲਿਆਂ ਸਬੰਧੀ ਪਾਵਰਕਾਮ ਮੈਨੇਜਮੈਂਟ ਕਈ ਵਾਰ ਮੰਗਾਂ ਮੰਨ ਕੇ ਮੁੱਕਰ ਚੁੱਕੀ ਹੈ ਜਿਸ ਦੇ ਵਿਰੋਧ ਕਾਰਣ ਪਾਵਰਕਾਮ ਦੇ ਸੁਮੱਚੇ ਮੁਲਾਜ਼ਮ 15 ਨਵੰਬਰ ਤੋਂ 26 ਨਵੰਬਰ 2021 ਤੱਕ ਸਮੂਹਿਕ ਤੌਰ ਤੇ ਛੁੱਟੀ ਤੇ ਚੱਲ ਰਹੇ ਹਨ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਸਾਡੀ ਹੱਕੀ ਮੰਗਾਂ ਮੰਨੇ ਤਾਂ ਕਿ ਪਾਵਰਕੌਮ ਦੇ ਮੁਲਾਜ਼ਮ ਆਪਣੀਆਂ ਡਿਉਟੀਆ ਸਹੀ ਅਤੇ ਬੇਖੌਫ਼ ਹੋ ਕੇ ਕਰਨ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਟੀ. ਐਸ. ਯੂ. ਦੱਖਣ ਜ਼ੋਨ ਪਟਿਆਲਾ ਦੇ ਸੈਕਟਰੀ ਬਲਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇ ਸਰਕਾਰ ਅਤੇ ਮੈਨੇਜਮੈਂਟ ਮੰਗਾਂ ਨਹੀ ਮੰਨਦੀ ਤਾਂ ਬਿਜਲੀ ਕਾਮੇ ਮੈਨੇਜਮੈਂਟ ਦੇ ਨੱਕ ਚ' ਦਮ ਕਰ ਦੇਣਗੇ ਅਤੇ ਜੇਕਰ ਇਸ ਦੌਰਾਨ ਪੰਜਾਬ ਅੰਦਰ ਹਨੇਰਾ ਛਾ ਜਾਂਦਾ ਹੈ ਤਾਂ ਇਸ ਦੀ ਜੁੰਮੇਵਾਰ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜ਼ਮੈਂਟ ਜੁੰਮੇਵਾਰ ਹੋਵੇਗੀ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਭੁੱਲਰ, ਸੱਕਤਰ ਵਰਿੰਦਰ ਕੁਮਾਰ, ਲਵਜੋਤ ਸ਼ਰਮਾ, ਜਰਨੈਲ ਸਿੰਘ, ਲੱਕੀ ਸ਼ਰਮਾ, ਮਨਦੀਪ ਸ਼ਰਮਾ, ਰਵੀ ਸ਼ਰਮਾ, ਉਂਕਾਰ ਸਿੰਘ, ਸਵਿੰਦਰ ਸਿੰਘ, ਵੀਰਪਾਲ ਸਿੰਘ, ਅਮਰਜੀਤ ਸਿੰਘ ਅਤੇ ਜਗਤਾਰ ਸਿੰਘ ਆਦਿ ਸਮੇਤ ਹੋਰ ਵੀ ਬਹੁਤ ਸਾਰੇ ਮੁਲਾਜ਼ਮਾਂ ਨੇ ਪਾਵਰਕਾਮ ਖਿਲਾਫ ਰੋਸ਼ ਜਤਾਉਂਦਿਆਂ ਨਾਹਰੇਬਾਜ਼ੀ ਕੀਤੀ।